[gtranslate]

ਆਸਟ੍ਰੇਲੀਆਈ ਹਵਾਈ ਸੈਨਾ ਦੇ ਪਹਿਲੇ ਦਸਤਾਰਧਾਰੀ ਸਿੱਖ ਜਗਮੀਤ ਸਿੰਘ ਦੇ ਫੈਨ ਹੋਏ ਗੋਰੇ, Australia ਦੇ ਰਾਜਦੂਤ ਨੇ ਵੀ ਬੰਨ੍ਹੇ ਤਰੀਫਾਂ ਦੇ ਪੁੱਲ

Australian envoy praises Sgt Jagmeet Singh

ਆਸਟ੍ਰੇਲੀਅਨ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਸੋਮਵਾਰ ਨੂੰ ਸਾਰਜੈਂਟ ਜਗਮੀਤ ਸਿੰਘ ਦੀ ਭਾਰਤ ਤੋਂ ਆਸਟ੍ਰੇਲੀਅਨ ਹਵਾਈ ਸੈਨਾ ਤੱਕ ਦੀ ਪ੍ਰੇਰਨਾਦਾਇਕ ਯਾਤਰਾ ਦੀ ਸ਼ਲਾਘਾ ਕੀਤੀ ਹੈ। ਭਾਰਤ ਦੀ ਵਿਭਿੰਨਤਾ ਅਤੇ ਬਹੁ-ਸੱਭਿਆਚਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕਿਹਾ, “ਆਸਟ੍ਰੇਲੀਆ ਇੱਕ ਆਧੁਨਿਕ ਅਤੇ ਬਹੁ-ਸੱਭਿਆਚਾਰਕ ਦੇਸ਼ ਹੈ, ਜੋ 300 ਤੋਂ ਵੱਧ ਵੰਸ਼ਾਂ ਦੇ ਲੋਕਾਂ ਦਾ ਘਰ ਹੈ।” ਸਾਰਜੈਂਟ ਜਗਮੀਤ ਸਿੰਘ ਦੀ ਭਾਰਤ ਤੋਂ ਆਸਟ੍ਰੇਲੀਅਨ ਹਵਾਈ ਸੈਨਾ ਤੱਕ ਦੀ ਯਾਤਰਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਹੈ ਅਤੇ ਭਾਰਤ ਦੀ ਵਿਭਿੰਨਤਾ ਅਤੇ ਬਹੁ-ਸੱਭਿਆਚਾਰਵਾਦ ਦੀ ਇੱਕ ਸ਼ਾਨਦਾਰ ਉਦਾਹਰਣ ਹੈ।’

ਆਸਟ੍ਰੇਲੀਆ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਸਾਰਜੈਂਟ ਜਗਮੀਤ ਸਿੰਘ ਦਸੰਬਰ 2006 ਵਿੱਚ ਆਸਟ੍ਰੇਲੀਆ ਆਏ ਸਨ ਅਤੇ ਜਨਵਰੀ 2007 ਵਿੱਚ ਰੱਖਿਆ ਫੋਰਸ ਵਿੱਚ ਸ਼ਾਮਿਲ ਹੋਏ ਸੀ। ਉਨ੍ਹਾਂ ਨੇ ਮੰਤਰਾਲੇ ਦੇ ਹਵਾਲੇ ਨਾਲ ਕਿਹਾ,’ਮੈਨੂੰ ਲਗਦਾ ਹੈ ਕਿ ਮੈਂ ਆਸਟ੍ਰੇਲੀਆ ਦੀ ਹਵਾਈ ਸੈਨਾ ਵਿਚ ਦਸਤਾਰ ਸਜਾਉਣ ਵਾਲਾ ਪਹਿਲਾ ਵਿਅਕਤੀ ਸੀ। ਉਦੋਂ ਤੋਂ ਮੈਂ ਆਪਣੇ ਸਾਥੀ ਇੰਸਟ੍ਰਕਟਰਾਂ ਨੂੰ ਇਹ ਸਿੱਖਣ ਵਿਚ ਮਦਦ ਕੀਤੀ ਕਿ ਮੈਂ ਦਸਤਾਰ ਕਿਵੇਂ ਬੰਨ੍ਹਦਾ ਹਾਂ ਅਤੇ ਬੈਜ ਕਿਵੇਂ ਲਗਾਉਂਦਾ ਹਾਂ। ਉਨ੍ਹਾਂ ਨੇ ਅੱਗੇ ਕਿਹਾ, ‘ਮੈਨੂੰ ਉਮੀਦ ਹੈ ਕਿ ਮੇਰੇ ਯਤਨਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਪੱਧਰਾ ਕੀਤਾ ਹੈ।’ ਜਗਮੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿਚ ਇੰਡੋ-ਪੈਸੀਫਿਕ ਐਂਡੇਵਰ 23 ‘ਤੇ ਆਸਟ੍ਰੇਲੀਆਈ ਹਵਾਈ ਸੈਨਾ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਦੇ ਕਰੀਅਰ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਵਿੱਚੋਂ ਇੱਕ ਸੀ।

 

Leave a Reply

Your email address will not be published. Required fields are marked *