ਨਸ਼ਾ ਤਸਕਰੀ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ ਆਸਟ੍ਰੇਲੀਆ ਬਾਰਡਰ ਫੋਰਸ ਨੇ ਇੱਕ ਪੰਜਾਬੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਐਲਿਸ ਸਪਰਿੰਗਸ ਦੇ 40 ਸਾਲਾ ਬੀਰਦਵਿੰਦਰ ਸਿੰਘ ਵਿਰਕ ਨੂੰ ਭਾਰਤ ਤੋਂ ਸਿਡਨੀ 1.6 ਮੋਰਫਿਨ ਨਾਮ ਦਾ ਨਸ਼ਾ ਪਾਰਸਲ ਰਾਂਹੀ ਮੰਗਵਾਉਣ ਦੀ ਕੋਸ਼ਿਸ਼ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇਈਏ ਆਸਟ੍ਰੇਲੀਆ ‘ਚ ਮੋਰਫਿਨ ਦਾ ਲੈਣ-ਦੇਣ ਗੈਰ-ਕਾਨੂੰਨੀ ਹੈ ਅਤੇ ਇਸ ਲਈ ਗ੍ਰਿਫਤਾਰ ਪੰਜਾਬੀ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇੱਕ ਰਿਪੋਰਟ ਮੁਤਾਬਿਕ ਇਸ ਨਸ਼ੇ ਨੂੰ ਹੈਲਥ ਕੇਅਰ ਪ੍ਰੋਡਕਟਸ ਅਤੇ ਦਵਾਈਆਂ ਕਹਿ ਕੇ ਮੰਗਵਾਇਆ ਜਾ ਰਿਹਾ ਸੀ।
