ਗਲੇਨ ਮੈਕਸਵੈੱਲ ਨੇ ਮੁੰਬਈ ‘ਚ ਰਚਿਆ ਇਤਿਹਾਸ ਟੀਚੇ ਦਾ ਪਿੱਛਾ ਕਰਦੇ ਹੋਏ ਦੋਹਰਾ ਸੈਂਕੜਾ ਲਗਾ ਕੇ ਮੈਕਸਵੈੱਲ ਨੇ ਆਸਟ੍ਰੇਲੀਆ ਨੂੰ ਨਾ ਸਿਰਫ ਹਾਰੀ ਹੋਈ ਬਾਜ਼ੀ ਜਿਤਾਈ ਸਗੋਂ ਜਿੱਤ ਕੇ ਸੈਮੀਫਾਈਨਲ ਲਈ ਟਿਕਟ ਵੀ ਪੱਕੀ ਕਰ ਦਿੱਤੀ। ਪਹਿਲਾਂ ਖੇਡਦਿਆਂ ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ 292 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਆਸਟ੍ਰੇਲੀਆ ਨੇ ਇੱਕ ਸਮੇਂ ਸਿਰਫ 91 ਦੌੜਾਂ ‘ਤੇ ਸੱਤ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਗਲੇਨ ਮੈਕਸਵੈੱਲ ਨੇ 21 ਚੌਕੇ ਅਤੇ 10 ਛੱਕੇ ਲਗਾ ਕੇ ਦੋਹਰਾ ਸੈਂਕੜਾ ਜੜ ਕੇ ਆਪਣੀ ਟੀਮ ਨੂੰ ਹਾਰੇ ਹੋਏ ਮੈਚ ਦੀ ਜਿੱਤ ਦਿਵਾਈ। ਮੈਕਸਵੈੱਲ ਦੇ ਨਾਲ ਪੈਟ ਕਮਿੰਸ ਵੀ ਨਾਬਾਦ ਪਰਤੇ। ਕਮਿੰਸ ਨੇ 68 ਗੇਂਦਾਂ ਵਿੱਚ 12 ਦੌੜਾਂ ਬਣਾਈਆਂ। ਇਸ ਜਿੱਤ ਨਾਲ ਆਸਟ੍ਰੇਲੀਆਈ ਟੀਮ ਸੈਮੀਫਾਈਨਲ ‘ਚ ਪਹੁੰਚ ਗਈ ਹੈ।