ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਮੈਲਬੋਰਨ ‘ਚ ਖੇਡਿਆ ਗਿਆ ਤੀਜਾ ਮੈਚ ਸਿਰਫ 3 ਦਿਨਾਂ ‘ਚ ਪੂਰਾ ਹੋ ਗਿਆ ਹੈ। ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਸੀਰੀਜ਼ 3-0 ਨਾਲ ਜਿੱਤ ਲਈ ਹੈ। ਏਸ਼ੇਜ਼ ਸੀਰੀਜ਼ ਹਾਰਨ ਤੋਂ ਬਾਅਦ ਇੰਗਲੈਂਡ ਨੂੰ ਆਪਣੀ ਇੱਜਤ ਬਚਾਉਣ ਲਈ ਆਖਰੀ ਦੋ ਮੈਚਾਂ ‘ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਹਾਲਾਂਕਿ ਇੰਗਲੈਂਡ ਨੇ ਹੁਣ ਤੱਕ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਦੇਖਦੇ ਹੋਏ ਇਹ ਕਾਫੀ ਮੁਸ਼ਕਿਲ ਜਾਪ ਰਿਹਾ ਹੈ। ਏਸ਼ੇਜ਼ ਸੀਰੀਜ਼ ਦਾ ਇਤਿਹਾਸ ਬਹੁਤ ਪੁਰਾਣਾ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਇਤਿਹਾਸ ਅਤੇ ਦੋਵਾਂ ਟੀਮਾਂ ਦੇ ਹੁਣ ਤੱਕ ਦੇ ਅੰਕੜਿਆਂ ਬਾਰੇ ਦੱਸਾਂਗੇ।
ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਹੁਣ ਤੱਕ 71 ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ। ਫਿਲਹਾਲ ਇਹ 72ਵੀਂ ਸੀਰੀਜ਼ ਚੱਲ ਰਹੀ ਹੈ। ਆਸਟ੍ਰੇਲੀਆ ਨੇ ਪਹਿਲੇ ਤਿੰਨ ਮੈਚ ਜਿੱਤ ਕੇ ਇਹ ਸੀਰੀਜ਼ 34ਵੀਂ ਵਾਰ ਜਿੱਤੀ ਹੈ। ਇਸ ਤੋਂ ਇਲਾਵਾ ਇੰਗਲੈਂਡ ਨੇ ਇਸ ਇਤਿਹਾਸਕ ਸੀਰੀਜ਼ ‘ਚ 32 ਵਾਰ ਆਪਣਾ ਝੰਡਾ ਗੱਡਿਆ ਹੈ। ਜਦਕਿ 6 ਸੀਰੀਜ਼ ਡਰਾਅ ਰਹੀਆਂ ਹਨ। ਪਿਛਲੀਆਂ ਕੁੱਝ ਸੀਰੀਜ਼ਾਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇੰਗਲੈਂਡ ਦਾ ਰਿਕਾਰਡ ਤੋੜ ਕੇ ਇਸ ਮਾਮਲੇ ‘ਚ ਅੱਗੇ ਪਹੁੰਚ ਗਈ ਹੈ।