ਆਸਟ੍ਰੇਲੀਆ ਨੇ ਨਿਊਜ਼ੀਲੈਂਡ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ਼ ਜਿੱਤ ਲਈ ਹੈ। ਵੈਲਿੰਗਟਨ ‘ਚ ਪਹਿਲਾ ਟੈਸਟ ਮੈਚ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਨੇ ਕ੍ਰਾਈਸਟਚਰਚ ‘ਚ ਖੇਡਿਆ ਗਿਆ ਦੂਜਾ ਟੈਸਟ ਵੀ 3 ਵਿਕਟਾਂ ਨਾਲ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਇੱਥੇ ਵੀ ਲਾਲ ਗੇਂਦ ਦੀ ਕ੍ਰਿਕਟ ਵਿੱਚ ਨਿਊਜ਼ੀਲੈਂਡ ਉੱਤੇ ਆਸਟ੍ਰੇਲੀਆ ਦਾ ਦਬਦਬਾ ਬਰਕਰਾਰ ਦੇਖਣ ਨੂੰ ਮਿਲਿਆ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੀ-20 ਸੀਰੀਜ਼ ‘ਚ ਵੀ ਆਸਟ੍ਰੇਲੀਆ ਨੇ ਮੇਜ਼ਬਾਨ ਕੀਵੀਜ਼ ਨੂੰ ਹਰਾਇਆ ਸੀ।