ਧੱਕੇ ਤੇ ਸੋਸ਼ਣ ਦਾ ਸ਼ਿਕਾਰ ਹੋਏ ਹਜ਼ਾਰਾਂ ਪ੍ਰਵਾਸੀਆਂ ਲਈ ਆਸਟ੍ਰੇਲੀਆ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਬੀਤੀ 24 ਜੁਲਾਈ ਤੋਂ ਵਰਕ ਜਸਟਿਸ ਵੀਜਾ (ਸਬਕਲਾਸ 408) ਸ਼ੁਰੂ ਕੀਤਾ ਹੈ ਜਿਸ ਨਾਲ ਮਾਲਕਾਂ ਦੇ ਧੱਕੇ ਤੇ ਸੋਸ਼ਣ ਦਾ ਸ਼ਿਕਾਰ ਹੋਏ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਹ ਵੀਜਾ ਪ੍ਰਵਾਸੀ ਕਰਮਚਾਰੀਆਂ ਨੂੰ 6 ਮਹੀਨੇ ਤੋਂ 12 ਮਹੀਨੇ ਲਈ ਜਾਰੀ ਕੀਤਾ ਜਾਵੇਗਾ। ਇੰਨਾਂ ਹੀ ਨਹੀਂ ਵੀਜੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਇਹ ਵੀਜਾ ਦੁਬਾਰਾ ਵੀ ਅਪਲਈ ਕੀਤਾ ਜਾ ਸਕੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਹੁਣ ਇਸ ਵੀਜੇ ਦੌਰਾਨ ਇੱਕ ਤਾਂ ਕਰਮਚਾਰੀ ਕੰਮ ਕਰ ਸਕਦੇ ਹਨ ਤੇ ਨਾਲ ਹੀ ਸਭ ਤੋਂ ਅਹਿਮ ਆਪਣੇ ਹੱਕ ਹਾਸਿਲ ਕਰਨ ਲਈ ਕਾਨੂੰਨੀ ਲੜ੍ਹਾਈ ਲੜ੍ਹ ਸਕਦੇ ਹਨ।