ਨਿਊਜ਼ੀਲੈਂਡ ਵਾਸੀ ਇਸ ਸਮੇਂ ਜਿੱਥੇ ਮਹਿੰਗਾਈ ਨਾਲ ਜੂਝ ਰਹੇ ਨੇ ਉੱਥੇ ਹੀ ਵੱਖੋ-ਵੱਖਰੇ ਵਿਭਾਗਾਂ ਦੇ ਕਰਮਚਾਰੀ ਘੱਟ ਤਨਖਾਹਾਂ ਲਈ ਵੀ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। ਪਰ ਨਿਊਜ਼ੀਲੈਂਡ ਦਾ ਗੁਆਂਢੀ ਮੁਲਕ ਇਸ ਗੱਲ ਦਾ ਕਾਫੀ ਫਾਇਦਾ ਚੁੱਕ ਰਿਹਾ ਹੈ। ਦਰਅਸਲ ਆਸਟ੍ਰੇਲੀਆ ਇਸ ਵੇਲੇ ਆਰਲੀ ਚਾਈਲਡਹੁੱਡ ਟੀਚਰਾਂ ਨੂੰ $150,000 ਦੀ ਤਨਖਾਹ, ਮੁਫਤ ਘਰਾਂ ਦੇ ਕਿਰਾਏ, ਆਉਣ-ਜਾਣ ਲਈ ਹਵਾਈ ਟਿਕਟਾਂ, ਬਿੱਲਾਂ ਦੇ ਭੁਗਤਾਨ ਤੱਕ ਦੇ ਰਿਹਾ ਹੈ, ਉੱਥੇ ਹੀ ਜੇਕਰ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਇੱਥੇ ਤਾਂ ਆਰਲੀ ਚਾਈਲਡਹੁੱਡ ਟੀਚਰਾਂ ਦੀ ਮੌਜੂਦਾ ਤਨਖਾਹ ਵੀ ਖਤਰੇ ਵਿੱਚ ਹੈ। ਕਿਉਂਕ ਨਵੀ ਸਰਕਾਰ ਦੇ ਨਵੇਂ ਨਿਯਮ ਇਨ੍ਹਾਂ ਟੀਚਰਾਂ ਲਈ ਮਾੜੇ ਸਾਬਿਤ ਹੋ ਸਕਦੇ ਹਨ। ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ ‘ਚ ਆਰਲੀ ਚਾਈਲਡਹੁੱਡ ਟੀਚਰ ਮੂਵ ਹੋ ਰਹੇ ਹਨ, ਇਸੇ ਕਾਰਨ ਆਉਂਦੇ ਸਮੇਂ ਇੰਨ੍ਹਾਂ ਟੀਚਰਾਂ ਦੀ ਕਮੀ ਵੀ ਦੇਸ਼ ‘ਚ ਵੱਡੇ ਪੱਧਰ ‘ਤੇ ਹੋਵੇਗੀ।
![australia lures new zealand early childhood teachers](https://www.sadeaalaradio.co.nz/wp-content/uploads/2024/07/WhatsApp-Image-2024-07-08-at-9.36.34-AM-950x534.jpeg)