[gtranslate]

ਨਹੀਂ ਰਿਹਾ ਸਪਿਨ ਦਾ ਜਾਦੂਗਰ, ਦਿੱਗਜ ਆਸਟ੍ਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦਾ ਹੋਇਆ ਦਿਹਾਂਤ

australia cricket legend shane warne dies

ਆਸਟ੍ਰੇਲੀਆ ਦੇ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਦਾ ਦਿਹਾਂਤ ਹੋ ਗਿਆ ਹੈ। ਉਹ 52 ਸਾਲਾਂ ਦੇ ਸਨ। ਆਸਟ੍ਰੇਲੀਅਨ ਨਿਊਜ਼ ਦੀ ਰਿਪੋਰਟ ਮੁਤਾਬਕ ਸ਼ੇਨ ਵਾਰਨ ਥਾਈਲੈਂਡ ‘ਚ ਸਨ ਅਤੇ ਉੱਥੇ ਉਨ੍ਹਾਂ ਦੀ ਅਚਾਨਕ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਇਕ ਬਿਆਨ ‘ਚ ਸ਼ੇਨ ਵਾਰਨ ਦੀ ਪ੍ਰਬੰਧਕੀ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਵਾਰਨ ਥਾਈਲੈਂਡ ਦੇ ਇੱਕ ਵਿਲਾ ‘ਚ ਸਨ, ਜਿੱਥੇ ਸ਼ਨੀਵਾਰ ਸਵੇਰੇ (ਆਸਟ੍ਰੇਲੀਅਨ ਸਮੇਂ ਅਨੁਸਾਰ) ਉਹ ਬੇਹੋਸ਼ ਪਾਏ ਗਏ ਮੈਡੀਕਲ ਟੀਮ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਹੋਸ਼ ‘ਚ ਨਹੀਂ ਆ ਸਕੇ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਆਸਟ੍ਰੇਲੀਅਨ ਕ੍ਰਿਕਟ ਟੀਮ ਦੇ ਦੋ ਮਹਾਨ ਖਿਡਾਰੀਆਂ ਦੇ ਇੱਕੋ ਦਿਨ ਵਿੱਚ ਦੇਹਾਂਤ ਕਾਰਨ ਪੂਰਾ ਕ੍ਰਿਕਟ ਜਗਤ ਸਦਮੇ ਵਿੱਚ ਹੈ।

ਸ਼ੁੱਕਰਵਾਰ 4 ਮਾਰਚ ਆਸਟ੍ਰੇਲੀਆਈ ਕ੍ਰਿਕਟ ਲਈ ਚੰਗਾ ਦਿਨ ਨਹੀਂ ਰਿਹਾ। ਆਸਟਰੇਲੀਆ ਨੇ ਇੱਕੋ ਦਿਨ ਵਿੱਚ ਆਪਣੇ ਦੋ ਮਹਾਨ ਖਿਡਾਰੀ ਗੁਆ ਦਿੱਤੇ। ਸ਼ੁੱਕਰਵਾਰ ਸਵੇਰੇ ਸਾਬਕਾ ਵਿਕਟਕੀਪਰ ਰੋਡਨੀ ਮਾਰਸ਼ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਖੁਦ ਸ਼ੇਨ ਵਾਰਨ ਨੇ ਵੀ ਸਵੇਰੇ ਹੀ ਮਾਰਸ਼ ਦੇ ਦਿਹਾਂਤ ‘ਤੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਸੀ ।

Leave a Reply

Your email address will not be published. Required fields are marked *