ਆਸਟ੍ਰੇਲੀਆ ਨੇ ਰੋਮਾਂਚਕ ਮੈਚ ‘ਚ ਨਿਊਜ਼ੀਲੈਂਡ ਨੂੰ 5 ਦੌੜਾਂ ਨਾਲ ਹਰਾ ਦਿੱਤਾ ਹੈ। ਧਰਮਸ਼ਾਲਾ ‘ਚ ਖੇਡੇ ਗਏ ਵਨਡੇ ਵਿਸ਼ਵ ਕੱਪ ਦੇ ਮੈਚ ‘ਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.2 ਓਵਰਾਂ ‘ਚ ਆਪਣੀਆਂ ਸਾਰੀਆਂ ਵਿਕਟਾਂ ਗੁਆ ਕੇ 388 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਦੇ ਲਈ ਡੇਵਿਡ ਵਾਰਨਰ ਨੇ 81 ਦੌੜਾਂ ਅਤੇ ਟ੍ਰੈਵਿਸ ਹੈੱਡ ਨੇ 109 ਦੌੜਾਂ ਦੀ ਪਾਰੀ ਖੇਡੀ ਸੀ। ਦੋਵਾਂ ਨੇ ਟੀਮ ਨੂੰ ਜ਼ਬਰਦਸਤ ਸ਼ੁਰੂਆਤ ਦਿਵਾਈ ਅਤੇ ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਟੀਮ ਆਸਾਨੀ ਨਾਲ 400 ਦਾ ਅੰਕੜਾ ਪਾਰ ਕਰ ਲਵੇਗੀ ਪਰ ਨਿਊਜ਼ੀਲੈਂਡ ਨੇ ਵਾਪਸੀ ਕਰਦੇ ਹੋਏ ਆਸਟਰੇਲੀਆ ਨੂੰ 400 ਤੋਂ ਪਹਿਲਾਂ ਹੀ ਰੋਕ ਦਿੱਤਾ ਸੀ। ਨਿਊਜ਼ੀਲੈਂਡ ਦੀ ਟੀਮ ਨੇ ਸਖ਼ਤ ਟੱਕਰ ਦਿੱਤੀ ਪਰ ਜਿੱਤ ਨਹੀਂ ਸਕੀ।
