[gtranslate]

208 ਦੌੜਾਂ ਬਣਾਉਣ ਮਗਰੋਂ ਵੀ ਹਾਰੀ ਟੀਮ ਇੰਡੀਆ, ਰੋਮਾਂਚਕ ਮੁਕਾਬਲੇ ‘ਚ ਆਸਟ੍ਰੇਲੀਆ ਨੇ 4 ਵਿਕਟਾਂ ਨਾਲ ਦਿੱਤੀ ਮਾਤ

australia beat india by 4 wickets

ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ ਨੇ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਖਿਲਾਫ ਇਸ ਫਾਰਮੈਟ ਦਾ ਸਭ ਤੋਂ ਵੱਡਾ ਸਕੋਰ ਬਣਾਇਆ ਸੀ, ਭਾਰਤ ਨੇ 4 ਵਿਕਟਾਂ ‘ਤੇ 208 ਦੌੜਾਂ ਬਣਾਈਆਂ ਸਨ। ਜਵਾਬ ‘ਚ ਕੰਗਾਰੂ ਟੀਮ ਨੇ 19.2 ਓਵਰਾਂ ‘ਚ 6 ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ। ਕੈਮਰੂਨ ਗ੍ਰੀਨ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ ਹਨ। ਇਸ ਜਿੱਤ ਨਾਲ ਆਸਟ੍ਰੇਲੀਆ ਨੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਅਗਲਾ ਮੈਚ 23 ਸਤੰਬਰ ਨੂੰ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾਵੇਗਾ।

ਹਾਰਦਿਕ ਪਾਂਡਿਆ ਨੇ ਮੋਹਾਲੀ ‘ਚ ਸ਼ਾਨਦਾਰ ਪਾਰੀ ਖੇਡੀ। ਪਾਂਡਿਆ ਨੇ ਸਿਰਫ਼ 30 ਗੇਂਦਾਂ ਵਿੱਚ 71 ਦੌੜਾਂ ਬਣਾਈਆਂ। ਇਸ ਦੌਰਾਨ ਪਾਂਡਿਆ ਦੇ ਬੱਲੇ ‘ਤੇ 7 ਚੌਕੇ ਅਤੇ 5 ਛੱਕੇ ਨਿਕਲੇ। ਆਖ਼ਰੀ ਓਵਰ ਵਿੱਚ ਹਾਰਦਿਕ ਨੇ ਕੈਮਰੂਨ ਗ੍ਰੀਨ ਦੀ ਕਾਫੀ ਪਿਟਾਈ ਕੀਤੀ। ਪਾਂਡਿਆ ਨੇ ਇਸ ਓਵਰ ਵਿੱਚ ਹੈਟ੍ਰਿਕ ਛੱਕੇ ਲਗਾ ਕੁੱਲ 21 ਦੌੜਾਂ ਬਣਾਈਆਂ।

Leave a Reply

Your email address will not be published. Required fields are marked *