ਸੇਂਟ ਜੇਮਜ਼ ਥੀਏਟਰ ਦੀ ਬਹਾਲੀ ਲਈ ਮੁਹਿੰਮ ਚਲਾ ਰਹੇ ਆਕਲੈਂਡ ਵਾਸੀ ਵਿਰਾਸਤੀ ਸਥਾਨ ਨੂੰ ਲੁੱਟਣ ਤੋਂ ਬਾਅਦ ਗੁੱਸੇ ਵਿੱਚ ਹਨ। ਦਰਅਸਲ ਇਤਿਹਾਸਕ ਥੀਏਟਰ ਦੀ ਭੰਨਤੋੜ ਕੀਤੀ ਗਈ ਹੈ ਅਤੇ ਕੁੱਝ ਸਾਮਾਨ ਚੋਰੀ ਕੀਤਾ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਸੋਮਵਾਰ ਰਾਤ ਨੌਜਵਾਨਾਂ ਦਾ ਇੱਕ ਸਮੂਹ ਜ਼ਬਰਦਸਤੀ ਇਮਾਰਤ ਵਿੱਚ ਦਾਖਲ ਹੋਇਆ ਸੀ। ਥੀਏਟਰ ਫੋਅਰ ਦੀਆਂ ਕੰਧਾਂ ਨੂੰ ਗ੍ਰੈਫਿਟੀ ਕੀਤਾ ਗਿਆ ਹੈ ਅਤੇ ਚੀਜ਼ਾਂ ਚੁੱਕੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮੇਜ਼ਾਨਾਈਨ ਫਲੋਰ ਤੋਂ 94 ਸਾਲ ਪੁਰਾਣੀ ਕਾਂਸੀ ਦੀ ਮੂਰਤੀ ਵੀ ਸ਼ਾਮਿਲ ਹੈ।
