ਆਕਲੈਂਡ ਦਾ ਸਕਾਈਸਿਟੀ ਕੈਸੀਨੋ “ਆਪਣੀ ਮੇਜ਼ਬਾਨੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਅਸਫਲ” ਰਹਿਣ ਤੋਂ ਬਾਅਦ ਪੰਜ ਦਿਨਾਂ ਲਈ ਬੰਦ ਹੋਣ ਲਈ ਤਿਆਰ ਹੈ। ਦਰਅਸਲ ਸਕਾਈਸਿਟੀ ਕੈਸੀਨੋ ਦਾ ਲਾਇਸੈਂਸ ਆਰਜੀ ਤੌਰ ‘ਤੇ 5 ਦਿਨਾਂ ਲਈ ਰੱਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਇਹ ਕੈਸੀਨੋ ਬੰਦ ਰਹੇਗਾ। ਸਕਾਈਸਿਟੀ ਐਂਟਰਟੇਨਮੈਂਟ ਗਰੁੱਪ ਲਿਮਟਿਡ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ ਕੈਸੀਨੋ ਦੇ ਬੰਦ ਹੋਣ ਦੀਆਂ ਤਰੀਕਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਵੱਡੀ ਗੱਲ ਇਹ ਹੈ ਕਿ ਹਰ ਦਿਨ ਲਈ ਕੈਸੀਨੋ ਨੂੰ ਕਰੀਬ $1 ਮਿਲੀਅਨ ਦਾ ਮੋਟਾ ਨੁਕਸਾਨ ਹੋਵੇਗਾ। ਰਿਪੋਰਟਾਂ ਅਨੁਸਾਰ ਡਿਪਾਰਟਮੈਂਟ ਆਫ ਇਨਟਰਨਲ ਅਫੈਰਅਰਜ਼ ਵੱਲੋਂ ਆਰੰਭੀ ਛਾਣਬੀਣ ‘ਚ ਪਾਇਆ ਗਿਆ ਸੀ ਕਿ ਕੈਸੀਨੋ ਗ੍ਰਾਹਕਾਂ ਸਬੰਧੀ ਕੁਝ ਨਿਯਮਾਂ ਨੂੰ ਅਣਗੌਲਿਆ ਕਰ ਰਿਹਾ ਹੈ, ਜਿਸ ਬਾਰੇ ਆਈ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਇਹ ਫੈਸਲਾ ਹੋਇਆ ਹੈ।
![auckland's skycity casino to close](https://www.sadeaalaradio.co.nz/wp-content/uploads/2024/07/WhatsApp-Image-2024-07-18-at-11.39.40-PM-950x535.jpeg)