ਆਕਲੈਂਡ ਵਾਸੀਆਂ ਤੇ ਸ਼ਰਾਬ ਦੇ ਸ਼ੌਕੀਨਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਆਕਲੈਂਡ ‘ਚ ਸ਼ਰਾਬ ਦੀ ਵਿਕਰੀ ‘ਤੇ ਇੱਕ ਨਵੀਂ ਪਬੰਦੀ ਲਗਾ ਦਿੱਤੀ ਗਈ ਹੈ। ਖਾਸ ਗੱਲ ਹੈ ਕਿ ਨਵੇਂ ਇਲਾਕਿਆਂ ਵਿੱਚ 2 ਸਾਲ ਤੱਕ ਲਾਇਸੈਂਸ ਫਰੀਜ਼ ਦਾ ਨਿਯਮ ਵੀ ਅਮਲ ‘ਚ ਲਿਆਂਦਾ ਜਾਵੇਗਾ। ਇੱਕ ਰਿਪੋਰਟ ਅਨੁਸਾਰ ਹੁਣ ਨਵੇਂ ਨਿਯਮਾਂ ਮੁਤਾਬਿਕ ਆਕਲੈਂਡ ‘ਚ ਰਾਤ 9 ਵਜੇ ਤੋਂ ਬਾਅਦ ਸ਼ਰਾਬ ਨਹੀਂ ਵੇਚੀ ਜਾ ਸਕੇਗੀ। ਸਾਰੀਆਂ ਬੋਟਲਸ਼ਾਪ ਤੇ ਸੁਪਰਮਾਰਕੀਟਾਂ ਲਈ ਇਹ ਨਿਯਮ ਲਾਗੂ ਕੀਤਾ ਗਿਆ ਹੈ। ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹੁਣ ਇਹ ਸਮਾਂ 11 ਵਜੇ ਤੱਕ ਦਾ ਹੈ। ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਆਉਂਦੇ ਦਿਨਾਂ ‘ਚ ਜਲਦ ਇਸ ਨਿਯਮ ਦਾ ਐਲਾਨ ਹੋ ਸਕਦਾ ਹੈ।