ਨਿਊਜ਼ੀਲੈਂਡ ਪ੍ਰਸ਼ਾਸਨ ਵੱਲੋਂ ਆਕਲੈਂਡ ‘ਚ ਲਾਗੂ ਪਾਬੰਦੀਆਂ ਵਿੱਚ ਅੱਜ ਥੋੜੀ ਜਿਹੀ ਢਿੱਲ ਦਿੱਤੀ ਜਾਵੇਗੀ ਕਿਉਂਕਿ ਸ਼ਹਿਰ ਮੰਗਲਵਾਰ ਦੇਰ ਰਾਤ ਅਲਰਟ ਲੈਵਲ 3 ਦੇ ਸਟੈਪ 2 ‘ਤੇ ਚਲੇ ਜਾਵੇਗਾ, ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਕੈਬਿਨੇਟ ਤੋਂ ਬਾਅਦ ਦੇ ਆਪਣੇ ਸੰਬੋਧਨ ਵਿੱਚ ਇਸ ਦੀ ਪੁਸ਼ਟੀ ਕੀਤੀ ਸੀ। ਮੰਤਰੀ ਮੰਡਲ ਨੇ ਪਿਛਲੇ ਹਫ਼ਤੇ ਇੱਕ ‘ਸਿਧਾਂਤਕ’ ਫੈਸਲਾ ਲਿਆ ਸੀ ਕਿ ਆਕਲੈਂਡ ਦੇ retail ਅਤੇ ਕੁੱਝ ਜਨਤਕ ਸਹੂਲਤਾਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ, ਹੁਣ ਬਾਹਰੀ ਇਕੱਠਾਂ ਦੀ ਸੀਮਾ 25 ਤੱਕ ਅਤੇ ਅੰਤਿਮ ਸੰਸਕਾਰ, ਟਾਂਗੀ ਅਤੇ ਵਿਆਹਾਂ ਵਿੱਚ 25 ਅਤੇ ਪੰਜ ਸਟਾਫ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਇਹ ਫੈਸਲਾ ਮੰਗਲਵਾਰ ਨੂੰ ਰਾਤ 11:59 ਵਜੇ ਤੋਂ ਲਾਗੂ ਹੋਵੇਗਾ।
PM ਆਰਡਰਨ ਨੇ ਕਿਹਾ ਮੂਵੀ ਥੀਏਟਰ ਅਤੇ ਜਿੰਮ ਬੰਦ ਰਹਿਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਆਕਲੈਂਡ ਇਸ ਮਹੀਨੇ ਟ੍ਰੈਫਿਕ ਲਾਈਟ ਸਿਸਟਮ ਵੱਲ ਜਾਣ ਦੇ ਰਾਹ ‘ਤੇ ਹੈ। ਆਕਲੈਂਡ 5 ਅਕਤੂਬਰ ਤੋਂ ਅਲਰਟ ਲੈਵਲ 3 ਦੇ ਸਟੈਪ 1 ‘ਤੇ ਹੈ। ਆਕਲੈਂਡ ਸ਼ਹਿਰ ਦੇ 90 ਫੀਸਦੀ ਵਾਸੀਆਂ ਦੇ ਪੂਰੀ ਤਰ੍ਹਾਂ ਟੀਕਾਕਰਨ ਹੋਣ ਤੋਂ ਬਾਅਦ ਨਵੀਂ ਟ੍ਰੈਫਿਕ ਲਾਈਟ ਪ੍ਰਣਾਲੀ ਵਿੱਚ ਚਲੇ ਜਾਵੇਗਾ।