ਆਕਲੈਂਡ ਦੇ ਮਸ਼ਹੂਰ ਡਿਪਾਰਟਮੈਂਟ ਸਟੋਰ Smith & Caughey’s ਦੇ ਕਰਮਚਾਰੀਆਂ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇਹ ਮਸ਼ਹੂਰ ਸਟੋਰ 2025 ਦੀ ਸ਼ੁਰੂਆਤ ਵਿੱਚ ਬੰਦ ਹੋਣ ਜਾ ਰਿਹਾ ਹੈ। ਇਸ ਕਾਰਨ ਸਟੋਰ ‘ਚ ਕੰਮ ਕਰਦੇ 250 ਕਰਮਚਾਰੀਆਂ ਦੀ ਨੌਕਰੀ ਜਾਵੇਗੀ। ਅਹਿਮ ਗੱਲ ਇਹ ਵੀ ਹੈ ਕਿ ਇਹ ਸਟੋਰ ਬੀਤੇ 144 ਸਾਲਾਂ ਤੋਂ ਚੱਲ ਰਿਹਾ ਸੀ। ਇੱਕ ਰਿਪੋਰਟ ਅਨੁਸਾਰ ਬੀਤੇ 5 ਸਾਲਾਂ ਤੋਂ 40 ਫੀਸਦੀ ਤੋਂ ਵਧੇਰੇ ਰੈਵੇਨਿਊ ਘੱਟਣ ਦੇ ਕਾਰਨ ਸਟੋਰ ਨੂੰ ਬੰਦ ਕੀਤਾ ਜਾ ਰਿਹਾ ਹੈ।
