ਅੱਜ ਸਵੇਰੇ ਪੁਲਿਸ ਵੱਲੋਂ ਆਕਲੈਂਡ ਦੇ ਸੀਬੀਡੀ ਨੂੰ ਖਾਲੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਗਰੋਂ ਬੁੱਧਵਾਰ ਦੁਪਹਿਰ ਨੂੰ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਹਥਿਆਰਬੰਦ ਅਫਸਰਾਂ ਨੇ ਪਹਿਲਾਂ ਐਲਬਰਟ ਪਾਰਕ ਦੇ ਆਲੇ-ਦੁਆਲੇ ਘੇਰਾਬੰਦੀ ਕਰ ਦਿੱਤੀ ਸੀ। ਨੇੜਲੇ ਇਲਾਕਿਆਂ ਨੂੰ ਵੀ ਖਾਲੀ ਕਰਵਾਇਆ ਗਿਆ ਸੀ। ਬੁੱਧਵਾਰ ਦੁਪਹਿਰ 2:30 ਵਜੇ ਤੋਂ ਠੀਕ ਪਹਿਲਾਂ ਇੱਕ ਅਪਡੇਟ ਵਿੱਚ, ਪੁਲਿਸ ਨੇ ਕਿਹਾ ਕਿ ਮਾਮਲਾ “ਸੁਰੱਖਿਅਤ ਢੰਗ ਨਾਲ ਹੱਲ” ਹੋ ਗਿਆ ਹੈ। ਇੱਕ ਪੁਲਿਸ ਬਿਆਨ ਵਿੱਚ ਕਿਹਾ ਗਿਆ ਹੈ, “ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਦੋਸ਼ਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਅਲਬਰਟ ਪਾਰਕ ਦੇ ਆਲੇ ਦੁਆਲੇ ਦੇ ਸਾਰੇ ਘੇਰੇ ਹਟਾ ਦਿੱਤੇ ਗਏ ਹਨ ਅਤੇ ਜਨਤਾ ਲਈ ਕੋਈ ਖਤਰਾ ਨਹੀਂ ਹੈ।” ਦੱਸ ਦੇਈਏ ਆਕਲੈਂਡ ਸੀਬੀਡੀ ਦੇ ਇਲਾਕੇ ਨੂੰ ਇੱਕ ਵਿਅਕਤੀ ਮਿਲੀਆਂ ਧਮਕੀਆਂ ਤੋਂ ਬਾਅਦ ਖਾਲੀ ਕਰਵਾਇਆ ਸੀ। ਆਕਲੈਂਡ ਟ੍ਰਾਂਸਪੋਰਟ ਵੱਲੋਂ ਇਲਾਕੇ ਵਿੱਚ ਬੱਸਾਂ ਸੇਵਾਵਾਂ ਨੂੰ ਵੀ ਰੋਕ ਦਿੱਤਾ ਗਿਆ ਸੀ।
![](https://www.sadeaalaradio.co.nz/wp-content/uploads/2024/01/IMG-20240124-WA0004-950x534.jpg)