ਵਾਟਰਕੇਅਰ ਨੇ ਆਕਲੈਂਡ ਵਾਸੀਆਂ ਨੂੰ ਸੁਚੇਤ ਰਹਿਣ ਅਤੇ ਪਾਣੀ ਦੀ ਸੰਭਾਲ ਕਰਨ ਦੀ ਤਾਕੀਦ ਕੀਤੀ ਹੈ ਕਿਉਂਕਿ ਨਿਊਜ਼ੀਲੈਂਡ ਖੁਸ਼ਕ ਗਰਮੀਆਂ ਦੇ ਮੌਸਮ ਵੱਲ ਨੂੰ ਵੱਧ ਰਿਹਾ ਹੈ। ਉੱਥੇ ਹੀ ਮਾਹਿਰ ਵੀ ਭਵਿੱਖਬਾਣੀ ਕਰ ਰਹੇ ਹਨ ਕਿ ਇਸ ਵਾਰ ਗਰਮੀਆਂ ‘ਚ ਮੌਸਮ ਆਮ ਨਾਲੋਂ ਜ਼ਿਆਦਾ ਖੁਸ਼ਕ ਮੌਸਮ ਹੋਣ ਵਾਲਾ ਹੈ। ਇਸਦਾ ਮਤਲਬ ਹੈ ਕਿ ਇਹ ਠੰਡੇ ਸ਼ਾਵਰਾਂ ਦੀ ਵਰਤੋਂ ਕਰਨ ‘ਤੇ ਵਿਚਾਰ ਕਰਨ ਦਾ ਸਮਾਂ ਹੈ ਅਤੇ ਵਾਟਰਕੇਅਰ ਦੇ ਉਤਪਾਦਨ ਦੇ ਮੁਖੀ ਪੀਟਰ ਰੋਜਰਸ ਨੇ ਵੀ ਪਾਣੀ ਸਬੰਧੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਔਸਤ ਵਰਤੋਂ ਦੇ ਮੁਕਾਬਲੇ, ਗਰਮ, ਖੁਸ਼ਕ ਦਿਨ ਦੌਰਾਨ ਆਕਲੈਂਡ ਦੀ ਪਾਣੀ ਦੀ ਮੰਗ 100 ਮਿਲੀਅਨ ਲੀਟਰ ਤੱਕ ਵੱਧ ਸਕਦੀ ਹੈ।
