ਬੀਤੇ ਕੁੱਝ ਦਿਨਾਂ ਦੌਰਾਨ ਨਿਊਜ਼ੀਲੈਂਡ ‘ਚ ਕੋਰੋਨਾ ਦਾ ਕਹਿਰ ਦੇਖਿਆ ਗਿਆ ਹੈ, ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੇ ਲਈ ਸਰਕਾਰ ਵੱਲੋ ਸਖਤ ਪਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਪਰ ਹੁਣ ਇਸ ਦੌਰਾਨ ਇੰਨਾ ਨਿਯਮਾਂ ਨੂੰ ਤੋੜਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਸ ਦੌਰਾਨ ਪੁਲਿਸ ਹੁਣ ਇੱਕ ਆਕਲੈਂਡਰ ਵਾਸੀ ਦੀ ਪੈਰਵੀ ਕਰ ਰਹੀ ਹੈ ਜਿਸਨੇ ਪਿਛਲੇ ਹਫਤੇ ਅਲਰਟ ਲੈਵਲ 4 ਦੇ ਨਿਯਮਾਂ ਦੀ ਕਥਿਤ ਤੌਰ ‘ਤੇ ਉਲੰਘਣਾ ਕੀਤੀ ਸੀ, ਜੋ ਕਿ ਕੁਈਨਸਟਾਊਨ ਦੀ ਯਾਤਰਾ ਕਰ ਰਿਹਾ ਸੀ। ਤਾਲਾਬੰਦੀ ਵਿੱਚ ਵਿਅਕਤੀ ਦੇ ਦੱਖਣ ਦੀ ਯਾਤਰਾ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇੱਕ ਬੁਲਾਰੇ ਨੇ ਪੁਸ਼ਟੀ ਕਰਦਿਆਂ ਕਿਹਾ, “ਪੁਲਿਸ ਉਸ ਵਿਅਕਤੀ ਦੇ ਸਬੰਧ ਵਿੱਚ ਕੀਤੀ ਸ਼ਿਕਾਇਤ ਤੋਂ ਜਾਣੂ ਹੈ ਜਿਸਨੇ ਕਥਿਤ ਤੌਰ‘ ਤੇ ਪਿਛਲੇ ਹਫਤੇ ਆਕਲੈਂਡ ਤੋਂ ਕੁਈਨਸਟਾਊਨ ਦੀ ਯਾਤਰਾ ਕੀਤੀ ਸੀ। ਇਹ ਕਥਿਤ ਘਟਨਾ ਹਾਲ ਹੀ ਵਿੱਚ ਰਿਪੋਰਟ ਕੀਤੇ ਗਏ ਲੈਵਲ 4 ਦੇ ਉਲੰਘਣਾਂ ਮਾਮਲਿਆਂ ਦੀ ਇੱਕ ਤਾਜ਼ਾ ਘਟਨਾ ਹੈ, ਜਿਸ ਵਿੱਚ ਇੱਕ ਆਕਲੈਂਡ ਜੋੜਾ ਵੀ ਸ਼ਾਮਿਲ ਹੈ, ਜੋ ਜ਼ਰੂਰੀ ਕਰਮਚਾਰੀਆਂ ਦੀ ਛੋਟ ਦਾ ਦਾਅਵਾ ਕਰਦੇ ਹੋਏ ਵਨਕਾ ਵਿੱਚ ਆਪਣੇ ਛੁੱਟੀਆਂ ਵਾਲੇ ਘਰ ਗਿਆ ਸੀ।