ਆਕਲੈਂਡ ਪੁਲਿਸ ਨੇ ਇੱਕ ਔਰਤ ਦੀ ਫੋਟੋ ਜਾਰੀ ਕਰ ਇੱਕ ਔਰਤ ਬਾਰੇ ਜਾਣਕਾਰੀ ਮੰਗੀ ਹੈ। ਪੁਲਿਸ ਕੋਲ ਤਸਵੀਰ ‘ਚ ਦਿਖਾਈ ਦੇ ਰਹੀ ਆਕਲੈਂਡ ਦੀ ਇਸ ਔਰਤ ਨੂੰ ਗ੍ਰਿਫਤਾਰ ਕਰਨ ਲਈ ਵਾਰੰਟ ਹੈ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਤਿੰਨ ਬੱਚਿਆਂ ਨਾਲ ਸ਼ਹਿਰ ਵਿੱਚ ਕਿਤੇ ਹੈ। ਅਧਿਕਾਰੀ ਮਾਊਂਟ ਰੋਸਕਿਲ ਤੋਂ ਐਮਾ ਫਰਗੂਸਨ ਨੂੰ ਲੱਭਣ ਲਈ ਜਨਤਕ ਸਹਾਇਤਾ ਦੀ ਅਪੀਲ ਕਰ ਰਹੇ ਹਨ। ਪੁਲਿਸ ਦੁਆਰਾ ਮੀਡੀਆ ਨੂੰ 36 ਸਾਲਾ ਔਰਤ ਦੀ ਫੋਟੋ ਸਾਂਝੀ ਕੀਤੀ ਗਈ ਸੀ। ਜਿਨ੍ਹਾਂ ਲੋਕਾਂ ਨੂੰ ਔਰਤ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੈ, ਉਨ੍ਹਾਂ ਨੂੰ 111 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਔਰਤ ਦੀ ਗ੍ਰਿਫਤਾਰੀ ਸਬੰਧੀ ਵਾਰੰਟ ਕਿਉਂ ਜਾਰੀ ਕੀਤਾ ਗਿਆ ਹੈ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
