ਆਕਲੈਂਡ ‘ਚ ਇੱਕ ਔਰਤ ਧੋਖਾਧੜੀ ਦੇ ਮਾਮਲੇ ‘ਚ ਕਸੂਤੀ ਫਸ ਗਈ ਹੈ। ਔਰਤ ਨੂੰ $59,000 ਭਰਨ ਤੇ 23 ਮਹੀਨਿਆਂ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਔਰਤ ਨੇ ਕੋਰੋਨਾ ਦੌਰਾਨ ਝੂਠਾ ਕਲੇਮ ਲਿਆ ਸੀ। ਜਿਸ ਦੇ ਚੱਲਦੇ ਅਦਾਲਤ ਵੱਲੋਂ ਉਸਨੂੰ ਇਹ ਵੱਡੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਇੱਥੇ ਜੱਜ ਵੱਲੋਂ ਮਹਿਲਾ ਨੂੰ ਇੱਕ ਵੱਡੀ ਰਾਹਤ ਵੀ ਦੇ ਦਿੱਤੀ ਗਈ ਅਦਾਲਤ ਨੇ ਔਰਤ ਦੀ ਜੇਲ੍ਹ ਦੀ ਸਜ਼ਾ ਨੂੰ ਹੋਮ ਡਿਟੈਂਸ਼ਨ ‘ਚ ਬਦਲ ਦਿੱਤਾ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਮਹਿਲਾ ਦਾ ਇੱਕ 11 ਸਾਲ ਦਾ ਬੱਚਾ ਹੈ ਤੇ ਮਹਿਲਾ ਆਪਣੇ ਜਵਾਕ ਦੀ ਦੇਖਭਾਲ ਕਰ ਸਕੇ ਇਸ ਲਈ ਜੱਜ ਨੇ ਸਜ਼ਾ ਬਦਲ ਦਿੱਤੀ। ਪਰ ਉਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਹੁਣ ਵਧਣ ਵਾਲੀਆਂ ਨੇ ਜਿਨ੍ਹਾਂ ਕਾਰੋਬਾਰੀਆਂ ਜਾਂ ਵਿਅਕਤੀਆਂ ਨੇ ਝੂਠੇ ਕਲੇਮ ਲਏ ਸਨ ਕਿਉਂਕ ਇਨਲੈਂਡ ਰੈਵੇਨਿਊ ਲਗਾਤਾਰ ਅਜਿਹੇ ਲੋਕਾਂ ਦੀ ਪੜਤਾਲ ਕਰ ਰਿਹਾ ਹੈ।
