ਆਕਲੈਂਡ ਦੀ ਇੱਕ ਔਰਤ, ਜਿਸਨੇ ਇੱਕ ਲੋਟੋ ਦੀ ਟਿਕਟ ਖਰੀਦੀ ਸੀ, ਉਸ ਨੇ ਅੱਠ ਮਹੀਨਿਆਂ ਬਾਅਦ ਆਪਣੀ ਕਾਰ ਵਿੱਚੋਂ ਟਿਕਟ ਲੱਭਣ ਤੋਂ ਬਾਅਦ $1 ਮਿਲੀਅਨ ਦੇ ਇਨਾਮ ਦਾ ਦਾਅਵਾ ਕੀਤਾ ਹੈ। ਔਰਤ ਨੇ ਆਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਉਸਨੇ ਇਸ ਬਾਰੇ ਕੁੱਝ ਨਹੀਂ ਸੋਚਿਆ ਸੀ ਹਲਾਂਕਿ ਉਸਨੇ ਸੁਣਿਆ ਸੀ ਕਿ ਉਸਦੇ ਉਪਨਗਰ ਵਿੱਚ ਇੱਕ ਜੇਤੂ ਟਿਕਟ ਖਰੀਦੀ ਗਈ ਸੀ।
ਮਹਿਲਾ ਨੇ ਦੱਸਿਆ ਕਿ ਉਸਨੇ ਅਗਸਤ ਵਿੱਚ ਆਪਣੇ ਬੇਟੇ ਨਾਲ ਬਾਹਰ ਜਾਣ ਵੇਲੇ ਉਹ ਟਿਕਟ ਖਰੀਦੀ ਸੀ। ਜਦੋਂ ਮੈਂ ਕਾਰ ਵਿੱਚ ਵਾਪਿਸ ਆਈ ਤਾਂ ਮੈਂ ਦਸਤਾਨੇ ਦੇ ਡੱਬੇ ਵਿੱਚ ਟਿਕਟ ਪਾ ਦਿੱਤੀ – ਅਤੇ ਫਿਰ ਇਸ ਬਾਰੇ ਭੁੱਲ ਗਈ।” ਪਰ ਹੁਣ ਜਦੋਂ ਅਚਾਨਕ ਹੀ ਇੱਕ ਦਿਨ ਉਨ੍ਹਾਂ ਨੇ glove box ਚੈੱਕ ਕੀਤਾ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ।