ਜੇਕਰ ਤੁਸੀ ਆਕਲੈਂਡ ‘ਚ ਰਹਿੰਦੇ ਹੋ ਅਤੇ ਰੇਲ ਰਾਹੀਂ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ। ਦਰਅਸਲ ਕੀਵੀਰੇਲ ਜ਼ਰੂਰੀ ਰੱਖ-ਰਖਾਅ ਦੇ ਕੰਮ ਲਈ ਕੱਲ੍ਹ ਤੋਂ ਇੱਕ ਹਫ਼ਤੇ ਲਈ ਆਕਲੈਂਡ ਦੀ ਪੱਛਮੀ ਲਾਈਨ ਨੂੰ ਅੰਸ਼ਕ ਤੌਰ ‘ਤੇ ਬੰਦ ਕਰ ਰਹੀ ਹੈ। ਆਕਲੈਂਡ ਟਰਾਂਸਪੋਰਟ ਨੇ ਕਿਹਾ ਕਿ ਵੈਸਟਰਨ ਲਾਈਨ ਐਵੋਨਡੇਲ ਅਤੇ ਸਵੈਨਸਨ ਦੇ ਵਿਚਕਾਰ subsidence ਅਤੇ ਸਲਿੱਪ ਸਮੱਸਿਆਵਾਂ ਕਾਰਨ ਬੰਦ ਹੋ ਜਾਵੇਗੀ। ਸੋਮਵਾਰ ਨੂੰ ਪੱਛਮੀ ਲਾਈਨ ਦੇ ਇੱਕ ਰੁਟੀਨ ਨਿਰੀਖਣ ‘ਤੇ ਕੰਮ ਕਰ ਰਹੇ ਕੀਵੀਰੇਲ ਦੇ ਸਟਾਫ ਨੇ ਸਭ ਤੋਂ ਪਹਿਲਾਂ ਸਬਸਿਡੈਂਸ ਦੀ ਸਮੱਸਿਆ ਦਾ ਪਤਾ ਲਗਾਇਆ ਜਦੋਂ ਉਨ੍ਹਾਂ ਨੂੰ ਇੱਕ ਓਵਰਹੈੱਡ ਬਿਜਲੀ ਦੇ ਖੰਭੇ ਵਿੱਚ ਗਤੀਸ਼ੀਲਤਾ ਮਿਲੀ। ਇਸ ਦੌਰਾਨ ਰੇਲ ਗੱਡੀਆਂ ਦੀ ਥਾਂ ਬੱਸਾਂ ਚੱਲਣਗੀਆਂ। ਬੱਸ ਦੇ ਸਮੇਂ ਦੇ ਵੇਰਵੇ ਆਕਲੈਂਡ ਟਰਾਂਸਪੋਰਟ ਸਾਈਟ ‘ਤੇ ਮਿਲ ਸਕਦੇ ਹਨ।
