ਆਕਲੈਂਡ ਟ੍ਰਿਬਊਨਲ ਦੇ ਵੱਲੋਂ ਇੱਕ ਵਾਰ ਫਿਰ ਕਿਰਾਏਦਾਰਾਂ ਦੇ ਹੱਕ ‘ਚ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਹੈ। ਦੱਸ ਦੇਈਏ ਕਿ ਕਿਰਾਏਦਾਰਾਂ ਨੂੰ ਗੰਦਗੀ ਭਰੇ ਮਾਹੌਲ ‘ਚ ਰਹਿਣ ਲਈ ਮਜ਼ਬੂਰ ਕਰਨ ਦੇ ਦੋਸ਼ ਹੇਠ ਮਾਲਕ ਨੂੰ $30,000 ਅਦਾ ਕਰਨ ਦੇ ਹੁਕਮ ਹੋਏ ਹਨ। ਇਹ ਮਾਮਲਾ ਆਕਲੈਂਡ ਦੇ ਅਲਬਾਨੀ ਹਾਈਟਸ ਤੋਂ ਸਾਹਮਣੇ ਆਇਆ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਕਿਰਾਏਦਾਰ ਦਸੰਬਰ 2023 ‘ਚ ਇੱਥੇ ਆਏ ਸਨ ਪਰ ਸ਼ਿਫਟ ਹੋਣ ਦੇ ਕੁਝ ਦਿਨ ਬਾਅਦ ਹੀ ਘਰ ਦੀ ਫਲਸ਼ ਬਲੋਕ ਹੋ ਗਈ, ਜਿਸਦੇ ਕਾਰਨ ਕਾਰਪੇਟ ਇਸ ਗੰਦਗੀ ਤੇ ਬਦਬੂ ਭਰੇ ਪਾਣੀ ਨਾਲ ਭਰ ਗਿਆ, ਪਰ ਮਾਲਕ ਨੇ ਇਸ ਲਈ ਕੋਈ ਵੀ ਢੁਕਵਾਂ ਹੱਲ ਨਾ ਲੱਭਿਆ। ਕਿਰਾਏਦਾਰਾਂ ਨੇ ਪਲੰਬਰ ਬੁਲਾਕੇ ਇਸ ਸੱਮਸਿਆ ਨੂੰ ਠੀਕ ਕਰਵਾਇਆ, ਪਰ ਫਲੱਸ਼ ਦੁਬਾਰਾ ਵਰਤੇ ਜਾਣ ‘ਤੇ ਓਹੀ ਸੱਮਸਿਆ ਆ ਗਈ। ਘਰ ਦੀ ਸਫਾਈ ਨਾ ਹੋਣ ਦੇ ਚੱਲਦਿਆਂ ਹੁਣ ਮਾਲਕ ਨੂੰ $30615,17 ਅਦਾ ਕਰਨ ਦੇ ਆਦੇਸ਼ ਦਿੱਤੇ ਹਨ ਜਿਸ ਵਿੱਚ ਕਿਰਾਏਦਾਰਾਂ ਲਈ ਵੀ ਹਰਜਾਨਾ ਸ਼ਾਮਿਲ ਹੈ।
