[gtranslate]

ਆਕਲੈਂਡ ‘ਚ ਵੀਰਵਾਰ ਸ਼ਾਮ ਨੂੰ ਬੰਦ ਹੋਈਆਂ ਰੇਲਗੱਡੀਆਂ ਦੇ ਮਾਮਲੇ ‘ਚ ਵੱਡਾ ਅੱਪਡੇਟ !

auckland trains running again

ਆਕਲੈਂਡ ਵਿੱਚ ਰੇਲ ਸੇਵਾਵਾਂ ਫਿਰ ਤੋਂ ਆਮ ਦਿਨਾਂ ਵਾਂਗ ਸ਼ੁਰੂ ਹੋ ਗਈਆਂ ਹਨ ਦਰਅਸਲ ਬਿਜਲੀ ਦੇ ਕੱਟ ਮਗਰੋਂ ਵੀਰਵਾਰ ਸ਼ਾਮ ਦੇ ਸ਼ੁਰੂ ਵਿੱਚ ਭੀੜ-ਭੜੱਕੇ ਵਾਲੀਆਂ ਕਈ ਟਰੇਨਾਂ ਨੂੰ ਰੋਕ ਦਿੱਤਾ ਗਿਆ ਸੀ। ਕੀਵੀਰੇਲ ਦੇ ਮੁੱਖ ਸੰਚਾਲਨ ਅਧਿਕਾਰੀ ਸਿਵਾ ਸਿਵਾਪੱਕਿਅਮ ਨੇ ਇੱਕ ਬਿਆਨ ‘ਚ ਦੱਸਿਆ ਕਿ ਪਾਵਰ ਆਊਟ ਹੋਣ ਦਾ ਕਾਰਨ ਪੈਨਰੋਜ਼ ਅਤੇ ਪਾਪਾਕੁਰਾ ਵਿਚਕਾਰ 28 ਕਿਲੋਮੀਟਰ ਲਾਈਨ ਦੇ ਹਿੱਸੇ ‘ਤੇ ਇੱਕ ਸ਼ਾਰਟ-ਸਰਕਟ ਸੀ।

ਉਨ੍ਹਾਂ ਕਿਹਾ ਕਿ, “ਵੈਸਟਫੀਲਡ (ਪੇਨਰੋਜ਼ ਸਟੇਸ਼ਨ ਦੇ ਦੱਖਣ ਵਿੱਚ) ਅਤੇ ਪਾਪਾਕੁਰਾ ਵਿਚਕਾਰ ਓਵਰਹੈੱਡ ਲਾਈਨਾਂ ਅੱਜ ਦੁਪਹਿਰ 4.50 ਵਜੇ ਤੋਂ ਠੀਕ ਪਹਿਲਾਂ ਸ਼ਾਰਟ-ਸਰਕਟ (ਟਰਿੱਪ) ਹੋ ਗਈਆਂ ਸਨ, ਜਿਸ ਨੇ ਆਪਣੇ ਆਪ ਹੀ ਦੱਖਣੀ ਲਾਈਨ ਦੇ ਉਸ ਹਿੱਸੇ ਲਈ ਬਿਜਲੀ ਬੰਦ ਕਰ ਦਿੱਤੀ ਸੀ। ਇਹ ਲਾਈਨ ਦੇ ਉਸ ਹਿੱਸੇ ‘ਤੇ ਯਾਤਰਾ ਕਰ ਰਹੀ ਏਟੀ ਇਲੈਕਟ੍ਰਿਕ ਰੇਲਗੱਡੀ ਵਿੱਚ ਨੁਕਸ ਕਾਰਨ ਹੋਇਆ ਸੀ। ਕੀਵੀਰੇਲ ਨੇ ਸ਼ਾਮ 5.35 ਵਜੇ ਪਾਵਰ ਨੂੰ ਵਾਪਸ ਚਾਲੂ ਕਰ ਦਿੱਤਾ ਸੀ।” ਆਕਲੈਂਡ ਟ੍ਰਾਂਸਪੋਰਟ ਨੇ ਇੱਕ ਟਵੀਟ ਵਿੱਚ ਕਿਹਾ ਕਿ ਰੇਲ ਸੇਵਾਵਾਂ ਆਮ ਵਾਂਗ ਸ਼ੁਰੂ ਹੋ ਗਈਆਂ ਹਨ ਪਰ ਦੱਖਣੀ ਅਤੇ ਪੂਰਬੀ ਲਾਈਨਾਂ ‘ਤੇ ਦੇਰੀ ਅਤੇ ਰੱਦ ਹੋਣ ਦੀ ਉਮੀਦ ਹੈ।

Leave a Reply

Your email address will not be published. Required fields are marked *