ਆਕਲੈਂਡ, ਨਿਊਜ਼ੀਲੈਂਡ ਤੋਂ ਸਿਡਨੀ, ਆਸਟ੍ਰੇਲੀਆ ਆ ਰਹੇ ਇੱਕ ਜਹਾਜ਼ ਨੇ ਮੇਡੇਅ ਅਲਰਟ (Mayday Alert) ਜਾਰੀ ਕਰਨ ਤੋਂ ਬਾਅਦ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕੀਤੀ ਹੈ। ਅਲਰਟ ਮਿਲਦੇ ਹੀ ਕਈ ਐਂਬੂਲੈਂਸਾਂ ਸਿਡਨੀ ਏਅਰਪੋਰਟ ਨੇੜੇ ਇਕੱਠੀਆਂ ਹੋ ਗਈਆਂ ਸਨ। ਖਬਰਾਂ ਮੁਤਾਬਕ ਜਹਾਜ਼ ‘ਚ ਇੰਜਣ ਨਾਲ ਜੁੜੀ ਸਮੱਸਿਆ ਸਾਹਮਣੇ ਆਈ ਸੀ, ਜਿਸ ‘ਤੇ ਨਿਊ ਸਾਊਥ ਵੇਲਜ਼ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਸੀ। ਜਾਣਕਾਰੀ ਮੁਤਾਬਿਕ ਕੈਂਟਾਸ ਦੇ ਬੋਇੰਗ 737-800 ਜਹਾਜ਼ ‘ਚ ਨਿਊਜ਼ੀਲੈਂਡ ਤੋਂ 100 ਯਾਤਰੀ ਸਫਰ ਕਰ ਰਹੇ ਸਨ।
ਕਈ ਆਸਟ੍ਰੇਲੀਅਨ ਮੀਡੀਆ ਆਉਟਲੈਟਸ ਨੇ ਦੱਸਿਆ ਕਿ ਜਹਾਜ਼ ਨੇ ਆਪਣੇ ਇੱਕ ਇੰਜਣ ਵਿੱਚ ਸਮੱਸਿਆ ਆਉਣ ਤੋਂ ਬਾਅਦ ਮੇਡੇਅ ਅਲਰਟ ਜਾਰੀ ਕੀਤਾ ਗਿਆ ਸੀ। ਬੋਇੰਗ 737-800 ਦੋ-ਇੰਜਣ ਵਾਲਾ ਜਹਾਜ਼ ਹੈ ਅਤੇ ਸਿਰਫ਼ ਇੱਕ ਇੰਜਣ ਨਾਲ ਸੁਰੱਖਿਅਤ ਉਤਰਨ ਦੇ ਸਮਰੱਥ ਹੈ।