ਪ੍ਰਧਾਨ ਮੰਤਰੀ ਨੇ ਮੰਗਲਵਾਰ ਰਾਤ 11.59 ਵਜੇ ਤੋਂ ਕੋਵਿਡ -19 ਪਾਬੰਦੀਆਂ ਨੂੰ ਸੌਖਾ ਕਰਨ ਲਈ ਆਕਲੈਂਡ ਦੇ ਪੜਾਅਵਾਰ ‘ਰੋਡਮੈਪ’ ਦਾ ਐਲਾਨ ਕਰ ਦਿੱਤਾ ਹੈ। ਕੈਬਨਿਟ ਤੋਂ ਬਾਅਦ ਦੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ, “ਆਕਲੈਂਡ ਅਲਰਟ ਲੈਵਲ 3 ਵਿੱਚ ਰਹੇਗਾ ਪਰ ਕਈ ਮੁੱਖ ਤਬਦੀਲੀਆਂ ਹੋਣਗੀਆਂ।” ਅੱਜ, ਜਨਤਕ ਸਿਹਤ ਸਲਾਹ ਦੇ ਅਧਾਰ ਤੇ, ਕੈਬਨਿਟ ਨੇ ਆਕਲੈਂਡ ਨੂੰ ਮੌਜੂਦਾ ਪਾਬੰਦੀਆਂ ਤੋਂ ਧਿਆਨ ਨਾਲ ਅਤੇ ਵਿਧੀਗਤ ਰੂਪ ਵਿੱਚ ਤਬਦੀਲ ਕਰਨ ਦੀ ਆਪਣੀ ਯੋਜਨਾ ਦੀ ਪੁਸ਼ਟੀ ਕੀਤੀ ਹੈ, ਨਿਯਮਤ ਚੈਕ-ਇਨ ਦੇ ਨਾਲ ਇਹ ਸੁਨਿਸ਼ਚਿਤ ਕਰਨ ਲਈ ਕਿ ਅਸੀਂ ਵਾਇਰਸ ਨੂੰ ਸਰਗਰਮੀ ਨਾਲ ਨਿਯੰਤਰਿਤ ਕਰਨਾ ਜਾਰੀ ਰੱਖ ਰਹੇ ਹਾਂ। ਕੈਬਨਿਟ ਹਰ ਕਦਮ ਦੀ ਹਫਤਾਵਾਰੀ ਸਮੀਖਿਆ ਕਰੇਗੀ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਅਗਲੇ ਕਦਮ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਅੱਗੇ ਵੱਧਣਾ ਸੁਰੱਖਿਅਤ ਹੈ।
ਸਾਂਝੀ ਕੀਤੀ ਗਈ ਜਾਣਕਰੀ ਦੇ ਅਨੁਸਾਰ ਆਕਲੈਂਡ ਅਜੇ ਲੈਵਲ 3 ‘ਤੇ ਹੀ ਰਹੇਗਾ, ਪਰ ਨਿਯਮਾਂ ਦੇ ਵਿੱਚ ਕੁੱਝ ਤਬਦੀਲੀਆਂ ਕੀਤੀਆਂ ਗਈਆਂ ਹਨ। ਨਵੇਂ ਨਿਯਮ ਅਨੁਸਾਰ ਆਕਲੈਂਡ ਵਾਸੀ ਹੁਣ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਜਾ ਸਕਣਗੇ। ਇਸ ਦੌਰਾਨ 10 ਲੋਕ ਇੱਕਠੇ ਹੋ ਸਕਣਗੇ ਅਤੇ 2 ਹਾਊਸਹੋਲਡ ਨੂੰ ਆਗਿਆ ਹੋਵੇਗੀ। Each household ਨੂੰ different household ਨੂੰ ਬੱਬਲ ਨਾਲ ਮਿਲਣ ਦੀ ਇਜਾਜ਼ਤ ਹੈ। ਪਰ 10 ਲੋਕਾਂ ਤੱਕ, ਅਤੇ ਸੰਪਰਕ-ਟਰੇਸਿੰਗ ਉਦੇਸ਼ਾਂ ਲਈ ਰਿਕਾਰਡ ਰੱਖਣ ਦੀ ਜਰੂਰਤ ਹੋਵੇਗੀ। Recreation ਦੀ ਇਜਾਜ਼ਤ, ਬੀਚ ਤੇ ਜਾਣ, bowls and hunting ਵਰਗੀਆਂ ਗਤੀਵਿਧੀਆਂ ਦੇ ਦੀ ਆਗਿਆ ਹੋਵੇਗੀ ਅਤੇ ਵੱਧ ਤੋਂ ਵੱਧ 10 ਵਿਅਕਤੀਆਂ ਦੇ ਇਕੱਠੇ ਹੋਣ ਦੀ ਆਗਿਆ ਹੈ। ਆਰਲੀ ਚਾਈਲਡਹੁੱਡ ਐਜੁਕੇਸ਼ਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਤੋਂ ਇਲਾਵਾ 2 ਪੜਾਅ ‘ਚ ਰੀਟੈਲ ਮਾਰਕੀਟ ਖੁਲ੍ਹ ਸਕੇਗੀ। ਲਾਇਬ੍ਰੇਰੀਆਂ, ਅਜਾਇਬ ਘਰ, ਪੂਲ ਅਤੇ ਚਿੜੀਆਘਰ ਖੋਲ੍ਹੇ ਜਾ ਸਕਣਗੇ।ਪਰ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਪਏਗੀ। ਇਸ ਦੌਰਾਨ 25 ਲੋਕਾਂ ਦੇ ਇਕੱਠੇ ਹੋਣ ਦੀ ਆਗਿਆ ਹੋਵੇਗੀ ਅਤੇ ਚਿੜੀਆਘਰ, ਸਵੀਮਿੰਗ ਪੂਲ ਖੋਲ੍ਹੇ ਜਾ ਸਕਣਗੇ। 3 ਪੜਾਅ ‘ਚ ਕਲੋਜ਼ ਕਾਂਟੇਕਟ ਕਾਰੋਬਾਰ ਅਤੇ Hospitality sector ਖੋਲ੍ਹੇ ਜਾ ਸਕਣਗੇ, ਜਦਕਿ ਵੱਧ ਤੋਂ ਵੱਧ 50 ਲੋਕ ਇਕੱਠੇ ਹੋ ਸਕਣਗੇ।