ਯੂਕੇ ਪ੍ਰਕਾਸ਼ਨ ਟਾਈਮ ਆਉਟ ਦੁਆਰਾ ਆਕਲੈਂਡ ਦੇ ਪੋਨਸਨਬੇਅ Ponsonby ਨੂੰ ਦੁਨੀਆ ਦੇ “ਸਭ ਤੋਂ ਵਧੀਆ ਨੇਬਰਹੁੱਡਾਂ” ਵਿੱਚੋਂ ਇੱਕ ਦਾ ਨਾਮ ਦਿੱਤਾ ਗਿਆ ਹੈ। ਪੋਨਸਨਬੇਅ ਨੇ ਇਸ ਦੇ “ਰਚਨਾਤਮਕ ਸੱਭਿਆਚਾਰ” ਅਤੇ ਰੈਸਟੋਰੈਂਟ ਵਿਕਲਪਾਂ ਦੀ ਵਿਸ਼ਾਲ ਸ਼੍ਰੇਣੀ ਦੇ ਕਾਰਨ 33ਵਾਂ ਸਥਾਨ ਹਾਸਿਲ ਕੀਤਾ ਹੈ। ਟਾਈਮ ਆਊਟ ਵੱਲੋਂ ਕਿਹਾ ਗਿਆ ਹੈ ਕਿ ਪੋਨਸਨਬੇਅ ਰੋਡ ਸ਼ਾਨਦਾਰ ਨਜਾਰਿਆਂ ਤੇ ਗੈਲਰੀਆਂ ਨਾਲ ਸਜਿਆ ਹੋਇਆ ਹੈ। ਬੀਤੇ 2 ਦਹਾਕਿਆਂ ਵਿੱਚ ਹੋਏ ਅਹਿਮ ਬਦਲਾਵਾਂ ਨੇ ਪੋਨਸਨਬੇਅ ਨੂੰ ਇਹ ਅਹਿਮ ਰੁਤਬਾ ਦਵਾਇਆ ਹੈ।
