ਸਿੱਖਿਆ ਮੰਤਰਾਲੇ ਵੱਲੋਂ ਆਕਲੈਂਡ ਦੇ ਸਾਰੇ ਸਕੂਲਾਂ ਨੂੰ ਹਫ਼ਤੇ ਲਈ ਬੰਦ ਰੱਖਣ ਦੇ ਨਿਰਦੇਸ਼ ਨੂੰ ਹਟਾਉਣ ਤੋਂ ਬਾਅਦ ਆਕਲੈਂਡ ਵਿੱਚ ਸਕੂਲ ਕੱਲ੍ਹ ਤੋਂ ਖੁੱਲ੍ਹ ਸਕਦੇ ਹਨ। ਸੋਮਵਾਰ ਨੂੰ ਇੱਕ ਪਾਵਰ ਆਫ਼ ਡਾਇਰੈਕਸ਼ਨ ਲਾਗੂ ਕੀਤਾ ਗਿਆ ਸੀ ਕਿਉਂਕਿ ਆਕਲੈਂਡ ਨੂੰ ਕਾਫੀ ਖਰਾਬ ਮੌਸਮ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਖੇਤਰ ਦੇ ਬਹੁਤ ਸਾਰੇ ਹਿੱਸੇ ਵਿੱਚ ਹੜ੍ਹ ਆਇਆ ਸੀ ਅਤੇ ਕਾਫੀ ਨੁਕਸਾਨ ਹੋਇਆ ਸੀ। ਮੌਜੂਦਾ ਨਿਰਦੇਸ਼ 6 ਫਰਵਰੀ ਨੂੰ ਖਤਮ ਹੋਣੇ ਸੀ, ਪਰ ਰੋਜ਼ਾਨਾ ਸਮੀਖਿਆ ਦੇ ਹਿੱਸੇ ਵਜੋਂ ਅੱਜ ਤੋਂ ਪ੍ਰਭਾਵ ਨਾਲ ਇਹ ਨਿਰਦੇਸ਼ ਹਟਾ ਦਿੱਤਾ ਗਿਆ ਹੈ।
ਸਿੱਖਿਆ ਸਕੱਤਰ ਇਓਨਾ ਹੋਲਸਟਡ ਨੇ ਕਿਹਾ ਕਿ ਇਸਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਸਕੂਲਾਂ ਨੂੰ ਕੱਲ੍ਹ ਤੋਂ ਖੋਲ੍ਹਣਾ ਪਵੇਗਾ, ਸਟੈਨਮੋਰ ਬੇ ਸਕੂਲ ਉਹਨਾਂ ਸਕੂਲਾਂ ਵਿੱਚੋਂ ਹਨ ਜਿਨ੍ਹਾਂ ਨੂੰ ਸੋਮਵਾਰ ਤੱਕ ਬੰਦ ਰੱਖਿਆ ਜਾਵੇਗਾ। ਆਕਲੈਂਡ ਦੇ ਮੇਅਰ ਵੇਨ ਬ੍ਰਾਊਨ ਨੇ ਇਸ ਵੀ ਫੈਸਲੇ ਦਾ ਸਵਾਗਤ ਕੀਤਾ ਹੈ।