ਆਕਲੈਂਡ ਦੇ ਵਸਨੀਕ ਇਸ ਵੇਲੇ ਪਾਰਕਿੰਗ ਫਾਈਨ ਨੂੰ ਲੈ ਕੇ ਕਾਫੀ ਬਿਪਤਾ ‘ਚ ਹਨ। ਦਰਅਸਲ ਉਹਨਾਂ ਨੂੰ ਉਹਨਾਂ ਦੇ ਆਪਣੇ ਡਰਾਈਵ ਵੇਅ ‘ਤੇ ਪਾਰਕਿੰਗ ਲਈ ਜੁਰਮਾਨਾ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਪਿਛਲੇ ਮਹੀਨੇ, ਆਕਲੈਂਡ ਟਰਾਂਸਪੋਰਟ ਨੇ ਆਪਣੀ ਉਲੰਘਣਾ ਫੀਸ $40 ਤੋਂ ਵਧਾ ਕੇ $70 ਕਰ ਦਿੱਤੀ ਸੀ। ਇੰਨਾਂ ਹੀ ਨਹੀਂ ਇੱਕ ਵਸਨੀਕ ਐਮਾ ਦਾ ਕਹਿਣਾ ਹੈ ਕਿ ਉਹ ਆਪਣੀ 86 ਸਾਲਾ ਬਜ਼ੁਰਗ ਮਾਂ ਨੂੰ ਗੱਡੀ ਤੋਂ ਉਤਾਰਕੇ ਵੀਲ ਚੇਅਰ ‘ਤੇ ਬੈਠਾ ਕੇ ਘਰ ਅੰਦਰ ਵਾੜ ਰਹੀ ਸੀ, ਇਸ ਦੌਰਾਨ ਨਾ ਤਾਂ ਉਸਨੇ ਡਰਾਈਵ ਵੇਅ ਪੂਰੀ ਤਰ੍ਹਾਂ ਬਲੋਕ ਕੀਤਾ ਹੋਇਆ ਸੀ ਤੇ ਨਾ ਹੀ ਉਸਨੇ ਗੱਡੀ 1 ਘੰਟੇ ਤੋਂ ਜਿਆਦਾ ਉੱਥੇ ਖੜੀ ਕੀਤੀ। ਫਿਰ ਵੀ ਉਸਨੂੰ ਆਪਣੇ ਹੀ ਡਰਾਈਵ ਵੇਅ ‘ਚ ਗੱਡੀ ਖੜੀ ਕਰਨ ਲਈ $70 ਦਾ ਜੁਰਮਾਨਾ ਕੀਤਾ ਗਿਆ ਸੀ।