ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਆਕਲੈਂਡ ਦਾ ਖੇਤਰੀ ਈਂਧਨ ਟੈਕਸ ਜੂਨ ਦੇ ਅੰਤ ਵਿੱਚ ਖਤਮ ਹੋਣ ਵਾਲਾ ਹੈ। ਟੈਕਸ ਹਟਾਉਣ ਲਈ ਕਾਨੂੰਨ ਪੇਸ਼ ਕਰਨਾ ਗਠਜੋੜ ਸਰਕਾਰ ਦੀ 100 ਦਿਨਾਂ ਦੀ ਯੋਜਨਾ ਦਾ ਹਿੱਸਾ ਸੀ। ਜ਼ਿਕਰਯੋਗ ਹੈ ਕਿ ਆਕਲੈਂਡ ਵਾਸੀ 2018 ਤੋਂ ਇਸ ਟੈਕਸ ਨੂੰ ਪ੍ਰਤੀ ਲੀਟਰ 11.5% ਦੇ ਹਿਸਾਬ ਨਾਲ ਅਦਾ ਕਰ ਰਹੇ ਸਨ ਪਰ ਹੁਣ ਸਰਕਾਰ ਦੇ ਫੈਸਲੇ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਟੈਕਸ ਕੁਝ ਕੀਵੀਆਂ ‘ਤੇ ਬੇਲੋੜੀ ਵਾਧੂ ਕੀਮਤ ਪਾਉਂਦਾ ਹੈ।
ਅੱਜ ਟਰਾਂਸਪੋਰਟ ਮੰਤਰੀ ਸਿਮਓਨ ਬ੍ਰਾਊਨ ਦੇ ਨਾਲ ਬੋਲਦਿਆਂ, ਲਕਸਨ ਨੇ ਕਿਹਾ: “ਅਸੀਂ ਐਲਾਨ ਕਰ ਰਹੇ ਹਾਂ ਕਿ Auckland’s Regional Fuel Tax 30 ਜੂਨ ਨੂੰ ਖਤਮ ਹੋ ਜਾਵੇਗਾ। ਅਸੀਂ ਮਿਹਨਤੀ ਨਿਊਜ਼ੀਲੈਂਡ ਵਾਸੀਆਂ ਲਈ ਰਹਿਣ-ਸਹਿਣ ਦੀ ਲਾਗਤ ਨੂੰ ਘਟਾਉਣ ਲਈ ਦ੍ਰਿੜ ਹਾਂ ਅਤੇ ਇਸ ਫੈਸਲੇ ਨਾਲ ਉਨ੍ਹਾਂ ‘ਤੇ ਦਬਾਅ ਘੱਟ ਹੋਵੇਗਾ।”