ਆਕਲੈਂਡ ‘ਚ ਬੁੱਧਵਾਰ ਦੁਪਹਿਰ ਨੂੰ 1998 ਤੋਂ ਬਾਅਦ 24 ਸਾਲਾਂ ਮਗਰੋਂ ਅਪ੍ਰੈਲ ਮਹੀਨੇ ‘ਚ ਸਭ ਤੋਂ ਵੱਧ ਗਰਮ ਤਾਪਮਾਨ ਦਰਜ ਕੀਤਾ ਗਿਆ ਹੈ। ਥਰਮਾਮੀਟਰ 26.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਏ ਸੀ, ਜੋ ਮਹੀਨੇ ਦੀ ਔਸਤ ਨਾਲੋਂ 8C ਵੱਧ ਹੈ। ਮੈਟਸਰਵਿਸ ਦੇ ਮੌਸਮ ਵਿਗਿਆਨੀ ਟੂਈ ਮੈਕਇਨੇਸ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਉੱਪਰ ਗਰਮ ਖੰਡੀ ਹਵਾ ਕਾਰਨ ਨਮੀ ਪੈਦਾ ਹੋਈ ਹੈ। ਉੱਤਰੀ ਟਾਪੂ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਿਹਾ ਹੈ ਪਰ ਰਾਤ ਨੂੰ ਘੱਟ ਜਾਣਾ ਚਾਹੀਦਾ ਹੈ।
