ਆਕਲੈਂਡ ਦੀ ਇੱਕ ਰੀਅਲ ਅਸਟੇਟ ਏਜੰਸੀ ਨੂੰ $7000 ਦਾ ਜੁਰਮਾਨਾ ਲਗਾਇਆ ਗਿਆ ਹੈ ਕਿਉਂਕ ਰੀਮੈਕਸ ਲੀਡੀਂਗ ਐਜ ਨਾਮ ਦੀ ਇਸ ਕੰਪਨੀ ਨੇ ਤਿੰਨ ਸਾਲਾਂ ਦੌਰਾਨ 25 ਵਾਰ ਆਡਿਟ ਉਲੰਘਣਾਵਾਂ (ਧੋਖਾਧੜੀਆਂ ) ਕੀਤੀਆਂ ਹਨ। ਰੀਅਲ ਅਸਟੇਟ ਏਜੰਟ ਅਨੁਸ਼ਾਸਨੀ ਟ੍ਰਿਬਿਊਨਲ ਨੇ ਕੇਸ ਦੀ ਸੁਣਵਾਈ ਕੀਤੀ ਅਤੇ ਪਿਛਲੇ ਮਹੀਨੇ ਜੁਰਮਾਨਾ ਲਗਾਇਆ। ਲੀਡਿੰਗ ਐਜ ਪ੍ਰਾਪਰਟੀਜ਼, ਰੀ/ਮੈਕਸ ਲੀਡਿੰਗ ਐਜ ਵਜੋਂ ਵਪਾਰ, ਦੁਰਵਿਹਾਰ ਲਈ ਦੋਸ਼ੀ ਪਾਈ ਗਈ ਸੀ। ਰਿਪੋਰਟਾਂ ਮੁਤਾਬਿਕ ਇਨ੍ਹਾਂ ਧੋਖਾਧੜੀਆਂ ਨੂੰ 2019 ਤੇ 2020 ਦੇ ਵਿੱਤੀ ਵਰ੍ਹੇ ਦੌਰਾਨ ਅੰਜਾਮ ਦਿੱਤਾ ਗਿਆ ਸੀ।
