ਨਿਊਜ਼ੀਲੈਂਡ ਪੁਲਿਸ ਨੇ 39 ਸਾਲ ਪਹਿਲਾਂ ਆਕਲੈਂਡ ਦੇ ਪਾਪਾਕੁਰਾ ਵਿੱਚ ਕੀਤੇ ਗਏ ਇੱਕ ਕਤਲ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਪੁਲਿਸ ਨੇ ਆਰਥਰ ਈਸਟਨ ਦੇ ਕਤਲ ਦੀ ਜਾਣਕਾਰੀ ਦੇਣ ਵਾਲੇ ਲਈ $100,000 ਦਾ ਇਨਾਮ ਅਤੇ ਮੁਕੱਦਮੇ ਤੋਂ ਸੰਭਾਵਿਤ ਛੋਟ ਦੇਣ ਦੀ ਪੇਸ਼ਕਸ਼ ਕੀਤੀ ਹੈ। ਡਿਟੈਕਟਿਵ ਇੰਸਪੈਕਟਰ ਵਾਰਿਕ ਐਡਕਿਨ ਨੇ ਮੰਗਲਵਾਰ ਨੂੰ ਕਾਉਂਟੀਜ਼ ਮਾਨੁਕਾਊ ਪੁਲਿਸ ਸਟੇਸ਼ਨ ਵਿਖੇ ਇਸ ਇਨਾਮ ਦਾ ਐਲਾਨ ਕੀਤਾ ਹੈ। ਦੱਸ ਦੇਈਏ ਪਾਪਾਕੁਰਾ ਦੇ 52 ਸਾਲਾ ਆਰਥਰ ਈਸਟਨ ਦੇ ਕਤਲ ਨੂੰ ਪੁਲਿਸ ਅਜੇ ਤੱਕ ਸੁਲਝਾ ਨਹੀਂ ਸਕੀ ਹੈ ਅਤੇ ਇਹ ਕਤਲ ਜੋ ਪਾਪਾਕੁਰਾ ਦੇ ਗਰੋਵ ਰੋਡ ਸਥਿਤ ਆਰਥਰ ਦੇ ਘਰ ਵਿੱਚ ਹੀ ਕੀਤਾ ਗਿਆ ਸੀ। ਇਹ ਕਤਲ ਅਕਤੂਬਰ 1985 ਨੂੰ ਹੋਇਆ ਸੀ।
