ਨਿਊਜ਼ੀਲੈਂਡ ‘ਚ ਟ੍ਰੈਫਿਕ ਨਿਯਮ ਕਾਫੀ ਸਖ਼ਤ ਹਨ ਪਰ ਫਿਰ ਵੀ ਲੋਕ ਉਲੰਘਣਾ ਕਰਨ ਤੋਂ ਨਹੀਂ ਹੱਟਦੇ। ਪਰ ਹੁਣ ਨਿਯਮ ਤੋੜਨ ਦੇ ਮਾਮਲੇ ‘ਚ ਸਾਊਥ ਆਕਲੈਂਡ ਦੀ ਆਰਾਨੁਈ ਸਿਆਕਾਫੀਲੀਆ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਉਸਨੂੰ ਸ਼ਰਾਬ ਪੀਕੇ ਗੱਡੀ ਚਲਾਉਣ ਦੇ ਮਾਮਲੇ ਵਿੱਚ ਆਪਣੀ 25 ਸਾਲਾ ਭੈਣ ਦੀ ਮੌਤ ਦਾ ਕਾਰਨ ਬਣਨ ਦੇ ਕਾਰਨ ਸੁਣਾਈ ਗਈ ਹੈ। ਇੱਕ ਸਥਾਨਕ ਰਿਪੋਰਟ ਦੇ ਅਨੁਸਾਰ ਸਿਆਕਾਫੀਲੀਆ ਨੇ ਸ਼ਰਾਬ ਦੇ ਨਸ਼ੇ ‘ਚ 156 ਦੀ ਸਪੀਡ ‘ਤੇ ਕਾਰ ਚਲਾਈ ਸੀ ਅਤੇ ਇਸ ਦੌਰਾਨ ਉਸ ਦੇ ਨਾਲ 4 ਹੋਰ ਲੋਕ ਜ਼ਖਮੀ ਹੋਏ ਸਨ ਇੰਨਾਂ ਹੀ ਉਹ ਖੁਦ ਵੀ ਉਸ ਵੇਲੇ ਗਰਭਵਤੀ ਸੀ।
