ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਵੀਰਵਾਰ ਨੂੰ ਇੱਕ ਟਰੱਕ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ NZTA ਨੇ ਹੁਣ ਆਮ ਲੋਕਾਂ ਲਈ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਸਾਰੀਆਂ ਲੇਨਾਂ ਹੁਣ ਮੁੜ ਖੁੱਲ੍ਹ ਗਈਆਂ ਹਨ। ਟਕਾਨਿਨੀ ਵਿੱਚ ਸਵੇਰੇ 11.30 ਵਜੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ ਸੀ, ਅਤੇ ਅੱਗ ਬੁਝਾਉਣ ਸਮੇਂ ਲੇਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। NZTA ਨੇ ਕਿਹਾ ਕਿ ਦੁਪਹਿਰ ਵੇਲੇ ਸਾਰੀਆਂ ਲੇਨਾਂ ਮੁੜ ਖੋਲ੍ਹ ਦਿੱਤੀਆਂ ਗਈਆਂ ਹਨ। ਰਾਹਤ ਵਾਲੀ ਗੱਲ ਹੈ ਕਿ ਸੱਟਾਂ ਦੀ ਕੋਈ ਰਿਪੋਰਟ ਨਹੀਂ ਹੈ।
