ਨਿਊਜ਼ੀਲੈਂਡ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ। ਤਾਜ਼ਾ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ। ਦਰਅਸਲ ਆਕਲੈਂਡ ਵਿੱਚ ਇੱਕ ਮਾਈਕਲ ਹਿੱਲ ਜਿਊਲਰੀ ਸਟੋਰ ਨੂੰ ਅੱਜ ਤੜਕੇ ਦੋ ਮਹੀਨਿਆਂ ਵਿੱਚ ਦੂਜੀ ਵਾਰ ਲੁੱਟਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪੰਜ ਵਿਅਕਤੀ ਵੀਰਵਾਰ ਤੜਕੇ 3 ਵਜੇ ਦੇ ਕਰੀਬ ਤਾਕਾਪੁਨਾ ਦੇ ਹਰਸਟਮੇਰ ਰੋਡ ‘ਤੇ ਦੁਕਾਨ ਅੰਦਰ ਦਾਖਲ ਹੋਏ ਸਨ। ਅਪਰਾਧੀ ਇੱਕ ਵਾਹਨ ਵਿੱਚ ਘਟਨਾ ਸਥਾਨ ਤੋਂ ਭੱਜਣ ਤੋਂ ਪਹਿਲਾਂ “ਇੱਕ ਅਣਜਾਣ” ਸੰਖਿਆ ਵਿੱਚ ਚੀਜ਼ਾਂ ਚੁੱਕ ਕੇ ਲੈ ਗਏ ਸਨ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ, ਅਸੀਂ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਸਾਡਾ ਸਟਾਫ ਇਹਨਾਂ ਅਪਰਾਧੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਜਵਾਬਦੇਹ ਬਣਾਉਣ ਲਈ ਬਹੁਤ ਸਖਤ ਮਿਹਨਤ ਕਰ ਰਿਹਾ ਹੈ।” ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਾਈਕਲ ਹਿੱਲ ਟਾਕਾਪੁਨਾ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। 17 ਜੂਨ ਨੂੰ ਮੈਟਲ ਬਾਰਾਂ ਨਾਲ ਲੈਸ ਦੋ ਵਿਅਕਤੀਆਂ ਨੇ ਸਟੋਰ ਨੂੰ ਲੁੱਟਿਆ ਸੀ, ਇਹ ਜੋੜਾ ਦਿਨ ਦਿਹਾੜੇ ਦੁਕਾਨ ਅੰਦਰ ਦਾਖਲ ਹੋਇਆ ਸੀ ਅਤੇ ਕਾਫੀ ਸਾਮਾਨ ਚੋਰੀ ਕਰ ਲਿਆ ਸੀ। ਫਿਲਹਾਲ ਹੁਣ ਵੀਰਵਾਰ ਨੂੰ ਵਾਪਰੀ ਘਟਨਾ ਦੀ ਜਾਂਚ ਜਾਰੀ ਹੈ।