ਆਕਲੈਂਡ ਦੇ ਰਹਿਣ ਵਾਲੇ ਇੱਕ ਭਾਰਤੀ ਨੂੰ ਟੈਕਸ ਧੋਖਾਧੜੀ ਦੇ ਦੋਸ਼ ਵਿੱਚ ਕਮਿਊਨਿਟੀ ਹਿਰਾਸਤ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਮੂਲ ਦੇ ਕਾਰੋਬਾਰੀ ਵੈਭਵ ਕੋਸ਼ਿਕ ‘ਤੇ ਦੋਸ਼ ਹਨ ਕਿ ਉਸਨੇ 2013 ਅਤੇ 2017 ਵਿੱਚ ਦੇਸ਼ ਛੱਡ ਕੇ ਗਏ ਦੋ ਲੋਕਾਂ ਦੇ ਨਾਮ ਹੇਠ ਕੋਵਿਡ-19 ਰਾਹਤ ਰਾਸ਼ੀ ਲਈ ਅਰਜ਼ੀ ਦਿੱਤੀ ਸੀ। ਵੈਭਵ ਕੌਸ਼ਿਕ ‘ਤੇ ਇੱਕ ਦਸਤਾਵੇਜ਼ ਦੀ ਵਰਤੋਂ ਕਰਕੇ $23,000 ਤੋਂ ਵੱਧ ਦਾ ਵਿੱਤੀ ਲਾਭ ਪ੍ਰਾਪਤ ਕਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ 13 ਫਰਵਰੀ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਉਸਨੂੰ ਸਜ਼ਾ ਸੁਣਾਈ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਉਸ ਸਮੇਂ ਸਰਕਾਰ ਨੇ ਕੋਵਿਡ-19 ਮਹਾਂਮਾਰੀ ਤੋਂ ਪ੍ਰਭਾਵਿਤ ਕਾਰੋਬਾਰਾਂ ਦੀ ਸਹਾਇਤਾ ਲਈ ਇੱਕ ਨਵੀਂ ਛੋਟੀ ਕਾਰੋਬਾਰੀ ਨਕਦ ਪ੍ਰਵਾਹ ਕਰਜ਼ਾ ਯੋਜਨਾ ਦਾ ਐਲਾਨ ਕੀਤਾ ਸੀ। ਜਾਂਚ ਮਗਰੋਂ ਹੋਏ ਖੁਲਾਸੇ ਤੋਂ ਬਾਅਦ ਹੁਣ ਕੋਸ਼ਿਕ ਨੂੰ 6 ਮਹੀਨੇ ਦੀ ਹੋਮ ਡਿਟੈਂਸ਼ਨ ਦੀ ਸਜਾ ਅਤੇ ਸਾਰਾ ਪੈਸਾ 1 ਅਪ੍ਰੈਲ 2025 ਤੱਕ ਵਾਪਿਸ ਅਦਾ ਕਰਨ ਦੇ ਹੁਕਮ ਹੋਏ ਹਨ।
![](https://www.sadeaalaradio.co.nz/wp-content/uploads/2025/02/WhatsApp-Image-2025-02-18-at-12.00.08-AM-950x534.jpeg)