ਨਿਊਜ਼ੀਲੈਂਡ ‘ਚ ਵਾਪਰ ਰਹੀਆਂ ਲੁੱਟ ਖੋਹ ਦੀਆ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਆਏ ਦਿਨ ਹੀ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ। ਪਰ ਹੁਣ ਆਕਲੈਂਡ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਆਕਲੈਂਡ ਵਾਸੀ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਕੇਂਦਰੀ ਸ਼ਹਿਰ ਦੇ ਇੱਕ ਅਪਾਰਟਮੈਂਟ ਕਾਰ ਪਾਰਕ ਵਿੱਚ ਇੱਕ ਵਿਅਕਤੀ ਨੇ ਉਨ੍ਹਾਂ ‘ਤੇ ਚਾਕੂ ਨਾਲ ਵਾਰ ਕਰ ਲੁੱਟ ਕਰਨ ਦੀ ਕੋਸ਼ਿਸ ਕੀਤੀ ਹੈ। ਪਰ ਉਹ ਹਮਲੇ ਦੌਰਾਨ ਥੋੜੇ ਜਿਹੇ ਜ਼ਖਮੀ ਵੀ ਹੋ ਗਏ, ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਉਨ੍ਹਾਂ ਦਾ ਬਚਾਅ ਹੋ ਗਿਆ ਕੋਈ ਜਿਆਦਾ ਗੰਭੀਰ ਸੱਟ ਨਹੀਂ ਲੱਗੀ।
ਦਰਅਸਲ ਹੌਬਸਨ ਸਟਰੀਟ ਨਿਵਾਸੀ ਦਲਜੀਤ ਸਿੰਘ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਇੱਕ ਕਾਰ ਪਾਰਕ ਕਿਰਾਏ ‘ਤੇ ਲੈਂਦਾ ਹੈ, ਅਤੇ ਦਲਜੀਤ ਸਿੰਘ ਕਿਹਾ ਕਿ ਅੱਜ ਪਹਿਲਾਂ ਉਹ ਕਾਰ ਪਾਰਕ ਵਿੱਚ ਸੀ ਜਦੋਂ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਕਾਰ ਦੀਆਂ ਚਾਬੀਆਂ ਦੇਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਨੇ ਪਹਿਲਾ ਮਨਾਂ ਕਰ ਦਿੱਤਾ ਤੇ ਇਸ ਤੋਂ ਪਹਿਲਾਂ ਕਿ ਦਲਜੀਤ ਸਿੰਘ ਨੂੰ ਮਾਮਲੇ ਦੀ ਕੁੱਝ ਜਿਆਦਾ ਸਮਝ ਆਉਂਦੀ ਨੌਜਵਾਨ ਨੇ ਦਲਜੀਤ ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਲੁਟੇਰਾ ਵੀ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਦੌਰਾਨ ਉਸਨੇ ਕਈ ਫਾਇਰ ਅਲਾਰਮ ਤੋੜ ਦਿੱਤੇ।
ਇਸ ਮਗਰੋਂ ਚਾਰ ਫਾਇਰ ਟਰੱਕ ਅਤੇ ਤਿੰਨ ਪੁਲਿਸ ਕਾਰਾਂ ਨੇ ਘਟਨਾ ਦਾ ਜਵਾਬ ਦਿੱਤਾ। ਉੱਥੇ ਹੀ ਇਸ ਮੌਕੇ ‘ਤੇ ਪਹੁੰਚੀ ਪੁਲਿਸ ਦੁਆਰਾ ਇੱਕ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ। ਫਿਲਹਾਲ ਪੁਲਿਸ ਨੇ ਵਿਅਕਤੀ ਨੂੰ ਲੱਭ ਲਿਆ ਹੈ ਅਤੇ ਉਸਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।