ਆਕਲੈਂਡ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇੱਕ 49 ਸਾਲਾ ਵਿਅਕਤੀ ਨੂੰ 16 ਤੋਂ ਘੱਟ ਉਮਰ ਦੀ ਬੱਚੀ ਨੂੰ ਔਨਲਾਈਨ ਤੋਹਫ਼ੇ ਦੇ ਵਾਊਚਰ ਦੀ ਪੇਸ਼ਕਸ਼ ਕਰ ਸੈ/ਕ.ਸ ਲਈ ਭਰਮਾਉਣ ਦਾ ਦੋਸ਼ ਲੱਗਿਆ ਹੈ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 49 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਬੱਚਿਆਂ ਦੇ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਦਾ ਹਿੱਸਾ ਹੈ ਅਤੇ ਇੱਕ ਸਬੰਧਤ ਮਾਤਾ-ਪਿਤਾ ਦੀਆਂ ਰਿਪੋਰਟਾਂ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ।
ਓਪਰੇਸ਼ਨ ਡੈਸ਼ ਵਿੱਚ ਔਕਲੈਂਡ ਸਿਟੀ ਚਾਈਲਡ ਐਕਸਪਲੋਇਟੇਸ਼ਨ ਟੀਮ, OCEANZ, ਪੁਲਿਸ ਨਾਰਦਰਨ ਡਿਜੀਟਲ ਫੋਰੈਂਸਿਕ ਟੀਮ, ਅਤੇ ਡਿਪਾਰਟਮੈਂਟ ਆਫ਼ ਇੰਟਰਨਲ ਅਫੇਅਰਜ਼ ਡਿਜੀਟਲ ਚਾਈਲਡ ਐਕਸਪਲੋਇਟੇਸ਼ਨ ਟੀਮ ਸ਼ਾਮਿਲ ਹਨ। ਡਿਟੈਕਟਿਵ ਸਾਰਜੈਂਟ ਰਿਕ ਵੀਕੌਕ ਨੇ ਕਿਹਾ ਕਿ ਪੁਲਿਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਸੂਚਨਾ ਮਿਲੀ ਸੀ ਕਿ ਇੱਕ ਪੁਰਸ਼ ਕਥਿਤ ਤੌਰ ‘ਤੇ 16 ਸਾਲ ਤੋਂ ਘੱਟ ਉਮਰ ਦੀਆਂ “ਬਹੁਤ ਸਾਰੀਆਂ” ਬੱਚੀਆਂ ਨਾਲ ਆਨਲਾਈਨ ਸੰਪਰਕ ਕਰ ਰਿਹਾ ਸੀ। “ਇਹ ਦੋਸ਼ ਹੈ ਕਿ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਇਹਨਾਂ ਪੀੜਤਾਂ ਨਾਲ ਸੰਪਰਕ ਕਰ ਰਿਹਾ ਸੀ, ਅਤੇ ਜਿਨਸੀ ਗਤੀਵਿਧੀਆਂ ਦੇ ਬਦਲੇ ਉਹਨਾਂ ਨੂੰ ਤੋਹਫ਼ੇ ਵਾਊਚਰ ਖਰੀਦਣ ਦੀ ਪੇਸ਼ਕਸ਼ ਕਰ ਰਿਹਾ ਸੀ।”
ਜਾਂਚ ਟੀਮ ਨੇ ਦੋਸ਼ੀ ਮੰਨੇ ਜਾਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਅਤੇ ਉਸ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ। ਡੀਆਈਏ ਮੈਨੇਜਰ ਟਿਮ ਹਿਊਸਟਨ ਨੇ ਕਿਹਾ ਕਿ ਆਕਲੈਂਡ ਸਿਟੀ ਚਾਈਲਡ ਐਕਸਪਲੋਇਟੇਸ਼ਨ ਟੀਮ ਆਪਣੇ ਦਫਤਰ ਵਿੱਚ ਅੰਦਰੂਨੀ ਮਾਮਲਿਆਂ ਦੇ ਡਿਪਾਰਟਮੈਂਟ ਆਫ ਡਿਜਿਟਲ ਚਾਈਲਡ ਐਕਸਪਲੋਇਟੇਸ਼ਨ ਦੇ ਨਾਲ ਸਥਾਈ ਤੌਰ ‘ਤੇ ਕੰਮ ਕਰ ਰਹੀ ਹੈ। ਵੀਕੌਕ ਨੇ ਕਿਹਾ ਕਿ ਪੁਲਿਸ ਉਸ ਵਿਅਕਤੀ ਦਾ ਧੰਨਵਾਦ ਕਰਨਾ ਚਾਹੇਗੀ ਜਿਸ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਦਮੀ ਦੀ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸਮੇਂ ਸਿਰ ਰਿਪੋਰਟਿੰਗ ਨੇ ਪੁਲਿਸ ਨੂੰ ਕਥਿਤ ਅਪਰਾਧੀ ਦੀ ਪਛਾਣ ਕਰਨ ਅਤੇ ਕੁਝ ਦਿਨਾਂ ਦੇ ਅੰਦਰ ਗ੍ਰਿਫਤਾਰ ਕਰਨ ਲਈ ਬਹੁਤ ਸਹਾਇਤਾ ਕੀਤੀ ਹੈ। ਉੱਥੇ ਹੀ ਉਨ੍ਹਾਂ ਜਵਾਕਾਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਕਿ ਉਨ੍ਹਾਂ ਦੇ ਬੱਚੇ ਔਨਲਾਈਨ ਕੀ ਕਰ ਰਹੇ ਹਨ ਅਤੇ ਜੇਕਰ ਉਹਨਾਂ ਨੂੰ ਕੋਈ ਚਿੰਤਾ ਵਾਲੀ ਗੱਲ ਲੱਗਦੀ ਹੈ ਤਾਂ ਅਧਿਕਾਰੀਆਂ ਨਾਲ ਸੰਪਰਕ ਕਰਨ ਤੋਂ ਸੰਕੋਚ ਨਾ ਕਰਨ।