ਪੂਰੇ ਨਿਊਜ਼ੀਲੈਂਡ ਵਿੱਚ ਵਾਹਨਾਂ ਨਾਲ ਸਬੰਧਿਤ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਆਕਲੈਂਡ ਦੇ ਇੱਕ ਸ਼ਰਾਬ ਦੇ ਸਟੋਰ ‘ਤੇ ਕਈ ਦਿਨਾਂ ਵਿੱਚ ਦੋ ਵਾਰ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ 4.35 ਵਜੇ ਦੇ ਕਰੀਬ ਆਕਲੈਂਡ ਸੈਂਟਰਲ ਵਿੱਚ ਡੋਮੀਨੀਅਨ ਰੋਡ ‘ਤੇ ਲਿਕਰਲੈਂਡ ਸਟੋਰ ‘ਤੇ ਬੁਲਾਇਆ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ, “ਕਥਿਤ ਤੌਰ ‘ਤੇ ਸਟੋਰ ਤੋਂ ਕੁੱਝ ਚੀਜ਼ਾਂ ਚੁੱਕੀਆਂ ਗਈਆਂ ਸਨ ਅਤੇ ਫਿਰ ਤਿੰਨ ਅਪਰਾਧੀਆਂ ਦਾ ਇੱਕ ਸਮੂਹ ਇੱਕ ਦੂਜੇ ਵਾਹਨ ਵਿੱਚ ਫਰਾਰ ਹੋ ਗਿਆ। ਯੂਨਿਟਾਂ ਅਤੇ ਈਗਲ ਤੁਰੰਤ ਹਾਜ਼ਰ ਹੋਏ ਪਰ ਵਾਹਨ ਦਾ ਪਤਾ ਨਹੀਂ ਲੱਗ ਸਕਿਆ।”
ਸਟੋਰ ਦੇ ਕਾਰਜਕਾਰੀ ਮੈਨੇਜਰ ਨੇ ਦੱਸਿਆ ਕਿ ਤਿੰਨਾਂ ਨੇ ਸਪਿਰਿਟ ਦੀਆਂ ਚਾਰ ਬੋਤਲਾਂ ਚੋਰੀ ਕੀਤੀਆਂ ਹਨ। ਇਸ ਤੋਂ ਪਹਿਲਾ ਇਸ ਸਟੋਰ ‘ਤੇ ਜਨਵਰੀ ‘ਚ ਵੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।