ਆਕਲੈਂਡ ਟ੍ਰਿਬਊਨਲ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਹੈ। ਦਰਅਸਲ ਟ੍ਰਿਬਊਨਲ ਨੇ ਆਕਲੈਂਡ ਦੀ ਰਿਬੈਕਾ ਜੇਨ ਨੂੰ ਕਿਰਾਏਦਾਰੀ ਦੇ ਨਿਯਮਾਂ ਨੂੰ ਨਾ ਮੰਨਣ ਕਾਰਨ ਅਤੇ ਕਿਰਾਏਦਾਰਾਂ ਨੂੰ ਘਰ ਦੀ ਸਹੀ ਇਨਸੁਲੈਸ਼ਨ ਨਾ ਕਰਵਾਉਣ ਦੇ ਮਾਮਲੇ ‘ਚ ਮੋਟਾ ਜ਼ੁਰਮਾਨਾ ਕੀਤਾ ਹੈ। ਟ੍ਰਿਬਊਨਲ ਨੇ ਮਕਾਨ ਮਾਲਕ ਨੂੰ $14,770 ਜ਼ੁਰਮਾਨੇ ਵੱਜੋਂ ਅਦਾ ਕਰਨ ਦੇ ਹੁਕਮ ਸੁਣਾਏ ਹਨ। ਇੱਕ ਰਿਪੋਰਟ ਮੁਤਾਬਿਕ ਇਹ ਮਾਮਲਾ 5 ਵੱਖੋ-ਵੱਖ ਕਿਰਾਏਦਾਰਾਂ ਅਤੇ ਵੱਖੋ-ਵੱਖ ਪ੍ਰਾਪਰਟੀਆਂ ਦਾ ਸੀ, ਜਿਸ ਲਈ ਰਿਬੈਕਾ ਨੂੰ ਜੁਰਮਾਨਾ ਸੁਣਾਇਆ ਗਿਆ ਹੈ। ਰਿਬੈਕਾ ਇਨ੍ਹਾਂ ਵਿੱਚੋਂ ਕਿਸੇ ਵੀ ਪ੍ਰਾਪਰਟੀ ‘ਤੇ ਰਿਹਾਇਸ਼ ਨਹੀਂ ਕਰਦੀ ਸੀ।
![auckland landlord fined nearly $15k](https://www.sadeaalaradio.co.nz/wp-content/uploads/2024/07/WhatsApp-Image-2024-07-23-at-11.29.17-PM-950x534.jpeg)