ਆਕਲੈਂਡ ਦੇ ਜਿਊਲਰੀ ਸਟੋਰ ਨੂੰ ਲੁੱਟਣ ਦੇ ਮਾਮਲੇ ‘ਚ ਪੰਜ ਲੋਕਾਂ ‘ਤੇ ਦੋਸ਼ ਆਇਦ ਕੀਤੇ ਗਏ ਹਨ। ਇਹ ਲੁੱਟ ਦੀ ਵਾਰਦਾਤ ਸੋਮਵਾਰ ਸ਼ਾਮ 4.30 ਵਜੇ ਦੇ ਕਰੀਬ ਮੇਨ ਹਾਈਵੇਅ ਐਲਰਸਲੀ ‘ਤੇ ਹੋਈ। ਇਸ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਨੇ ਈਗਲ ਹੈਲੀਕਾਪਟਰ ਦੀ ਵਰਤੋਂ ਕਰਕੇ ਮਾਊਂਟ ਵੈਲਿੰਗਟਨ ਤੋਂ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਕਿਹਾ ਕਿ ਉਨ੍ਹਾਂ ‘ਤੇ ਡਕੈਤੀ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਇੱਕ 35 ਸਾਲਾ ਔਰਤ ਅਤੇ ਦੋ 18 ਸਾਲਾ ਪੁਰਸ਼ਾਂ ਨੂੰ ਅੱਜ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਇੱਕ 16 ਸਾਲ ਅਤੇ 17 ਸਾਲ ਦੇ ਨੌਜਵਾਨ ਨੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਯੂਥ ਕੋਰਟ ਵਿੱਚ ਪੇਸ਼ ਹੋਣਾ ਸੀ।
