ਪੁਲਿਸ ਨਿਊ ਮਾਰਕੀਟ ‘ਚ ਇੱਕ ਗਹਿਣਿਆਂ ਦੀ ਦੁਕਾਨ ‘ਤੇ ਬੀਤੀ ਰਾਤ ਹੋਈ ਲੁੱਟ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਦੋ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਇਸੇ ਦੁਕਾਨ ‘ਤੇ ਲੁੱਟ ਦੀ ਵਾਰਦਾਤ ਵਾਪਰੀ ਸੀ। ਇਸੇ ਸਥਾਨ ‘ਤੇ 12 ਅਪ੍ਰੈਲ ਨੂੰ ਗਹਿਣਿਆਂ ਦੀ ਦੁਕਾਨ ਦੇ ਨਾਲ-ਨਾਲ ਹੋਰ ਦੁਕਾਨਾਂ ‘ਤੇ ਹੋਈ ਲੁੱਟ ਦੀ ਵੀ ਜਾਂਚ ਜਾਰੀ ਹੈ। ਐਤਵਾਰ ਰਾਤ ਲਗਭਗ 7.30 ਵਜੇ ਪੁਲਿਸ ਨੂੰ ਚਾਰ ਲੋਕਾਂ ਦੇ ਇੱਕ ਸਮੂਹ ਦੇ ਮਾਸਕ ਪਾ ਕੇ ਬ੍ਰੌਡਵੇਅ ‘ਤੇ ਸਟੋਰ ਵਿੱਚ ਦਾਖਲ ਹੋਣ ਦੀਆਂ ਰਿਪੋਰਟਾਂ ਨਾਲ ਬੁਲਾਇਆ ਗਿਆ ਸੀ।
ਪੁਲਿਸ ਨੇ ਕਿਹਾ ਕਿ ਇਹ ਸਮੂਹ ਕਈ ਚੀਜ਼ਾਂ ਲੁੱਟ ਇੱਕ ਵਾਹਨ ਵਿੱਚ ਫਰਾਰ ਹੋਇਆ ਸੀ। ਹਾਲਾਂਕਿ ਵਾਹਨ ਮੌਰਾਨੁਈ ਐਵੇਟ ‘ਤੇ ਥੋੜੀ ਦੂਰੀ ‘ਤੇ ਛੱਡਿਆ ਹੋਇਆ ਮਿਲਿਆ ਸੀ ਪਰ ਸਮਾਨ ‘ਤੇ ਲੁਟੇਰਿਆਂ ਦੀ ਭਾਲ ਲਗਾਤਾਰ ਜਾਰੀ ਹੈ।