ਹੈਂਡਰਸਨ ਦੇ ਪੱਛਮੀ ਆਕਲੈਂਡ ਉਪਨਗਰ ਵਿੱਚ ਸਵੇਰੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਰਾਤ ਕਰੀਬ 12.39 ਵਜੇ ਰਥਗਰ ਰੋਡ ‘ਤੇ ਅੱਗ ਬੁਝਾਉਣ ਵਾਲਿਆਂ ਦੀ ਮਦਦ ਲਈ ਪੁਲਿਸ ਨੂੰ ਬੁਲਾਇਆ ਗਿਆ ਸੀ। ਇੱਕ ਪੁਲਿਸ ਬਿਆਨ ਵਿੱਚ ਕਿਹਾ ਗਿਆ ਹੈ ਕਿ, “ਇੱਕ ਵਿਅਕਤੀ ਘਟਨਾ ਸਥਾਨ ‘ਤੇ ਮ੍ਰਿਤਕ ਪਾਇਆ ਗਿਆ ਸੀ। ਹਾਲਾਂਕਿ ਵਿਅਕਤੀ ਦੀ ਮੌਤ ਕਿਵੇਂ ਹੋਈ ਇਸ ਸਬੰਧੀ ਜਾਂਚ ਜਾਰੀ ਹੈ।”
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੇ ਕਿਹਾ ਕਿ ਜਦੋਂ ਕਰਮਚਾਰੀ ਘਟਨਾ ਸਥਾਨ ‘ਤੇ ਪਹੁੰਚੇ ਤਾਂ ਅੱਗ “ਕਾਫੀ ਫੈਲ ਚੁੱਕੀ” ਸੀ। ਇੱਕ ਸੀਨ ਗਾਰਡ ਲਗਾਇਆ ਗਿਆ ਹੈ ਜਦਕਿ ਪੁਲਿਸ ਅਤੇ FENZ ਇੱਕ ਸੀਨ ਦੀ ਜਾਂਚ ਕਰ ਰਹੇ ਹਨ। ਮੌਤ ਦੇ ਮਾਮਲੇ ਨੂੰ ਕੋਰੋਨਰ ਲਈ ਰੈਫਰ ਕੀਤਾ ਜਾਵੇਗਾ।