ਨਿਊਜ਼ੀਲੈਂਡ ਦਾ ਸਿਹਤ ਵਿਭਾਗ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਟਾਫ ਦੀ ਘਾਟ ਨਾਲ ਜੂਝ ਰਹੇ ਹੈਲਥ ਨਿਊਜ਼ੀਲੈਂਡ ਨੇ ਹੁਣ ਗਰਭਵਤੀ ਮਹਿਲਾਵਾਂ ਨੂੰ ਲੈ ਕੇ ਇੱਕ ਸਲਾਹ ਜਾਰੀ ਕੀਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਗਰਭਵਤੀ ਮਹਿਲਾਵਾਂ ਵੱਲੋਂ ਬੱਚੇ ਨੂੰ ਜਨਮ ਦੇਣ ਲਈ ਘਰ ਜਾਂ ਬਰਥਕੇਅਰ ਨੂੰ ਜਿਆਦਾ ਬਿਹਤਰ ਆਪਸ਼ਨ ਵੱਜੋਂ ਚੁਣਿਆ ਜਾਵੇ। ਸਿਹਤ ਵਿਭਾਗ ਨੇ ਕਿਹਾ ਕਿ ਮਹਿਲਾਵਾਂ ਕਿਸੇ ਗੰਭੀਰ ਸੱਮਸਿਆ ਜਾਂ ਡਾਕਟਰ ਦੀ ਜਰੂਰਤ ਹੋਣ ‘ਤੇ ਹੀ ਆਕਲੈਂਡ ਹਸਪਤਾਲ ਤੱਕ ਪਹੁੰਚ ਕਰਨ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਜੇ ਤੁਹਾਡੀ ਡਿਲੀਵਰੀ ਹਸਪਤਾਲ ‘ਚ ਵੀ ਹੁੰਦੀ ਹੈ ਤਾਂ ਤੁਹਾਨੂੰ 3-4 ਘੰਟੇ ਬਾਅਦ ਘਰ ਜਾਂ ਬਰਥਕੇਅਰ ਵਿੱਚ ਸ਼ਿਫਟ ਕਰ ਦਿੱਤਾ ਜਾਏਗਾ, ਜੇਕਰ ਜੱਚਾ-ਬੱਚਾ ਦੋਵੇ ਤੰਦਰੁਸਤ ਹੋਣਗੇ। ਜ਼ਿਕਰਯੋਗ ਹੈ ਬੀਤੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ Palmerston North Hospital ਸਟਾਫ ਨੇ ਵੱਡੀ ਲਾਪਰਵਾਹੀ ਵਰਤੀ ਸੀ ਅਤੇ ਗਰਭਵਤੀ ਔਰਤ ਨੂੰ ICU ‘ਚ ਸਮੇਂ ਸਿਰ ਭਰਤੀ ਨਹੀਂ ਕੀਤਾ ਸੀ ਜਿਸ ਕਾਰਨ ਮਹਿਲਾ ਦੀ ਮੌਤ ਹੋ ਗਈ ਸੀ ਹੁਣ ਆਕਲੈਂਡ ਸਿਹਤ ਵਿਭਾਗ ਨੇ ਇਹ ਹੁਕਮ ਜਾਰੀ ਕੀਤੇ ਹਨ।
![auckland hospital tells women](https://www.sadeaalaradio.co.nz/wp-content/uploads/2024/06/WhatsApp-Image-2024-06-22-at-9.40.29-AM-950x534.jpeg)