ਆਕਲੈਂਡ ਹਵਾਈ ਅੱਡੇ ‘ਤੇ ਯਾਤਰੀਆਂ ਦਾ ਖੱਜਲ-ਖੁਆਰ ਹੋਣਾ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਤੀਜ਼ੇ ਦਿਨ ਆਕਲੈਂਡ ਹਵਾਈ ਅੱਡੇ ਦੇ ਆਲੇ-ਦੁਆਲੇ ਧੁੰਦ ਕਾਰਨ ਖੇਤਰਾਂ ਲਈ ਲਗਭਗ 12 ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ 17 ਹੋਰ ਦੇਰੀ ਨਾਲ ਚੱਲ ਰਹੀਆਂ ਹਨ। ਬੇਅ ਆਫ਼ ਆਈਲੈਂਡਜ਼, ਗਿਸਬੋਰਨ, ਗ੍ਰੇਟ ਬੈਰੀਅਰ ਆਈਲੈਂਡ ਅਤੇ ਕੈਟੀਆ ਤੋਂ ਆਉਣ ਅਤੇ ਰਵਾਨਗੀ ਦੀਆਂ ਉਡਾਣਾਂ ‘ਚ ਦੇਰੀ ਹੋਈ ਹੈ। ਪਾਮਰਸਟਨ ਨੌਰਥ, ਟੌਰੰਗਾ, ਨੇਪੀਅਰ ਅਤੇ ਨੈਲਸਨ ਤੋਂ ਉਡਾਣਾਂ ਅਤੇ ਵੈਲਿੰਗਟਨ, ਟੋਪੋ ਨੇਪੀਅਰ ਅਤੇ ਗ੍ਰੇਟ ਬੈਰੀਅਰ ਆਈਲੈਂਡ ਲਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਆਕਲੈਂਡ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਨਹੀਂ ਹੋਈਆਂ ਹਨ।
ਕ੍ਰਾਈਸਟਚਰਚ, ਡੁਨੇਡਿਨ ਅਤੇ ਕਵੀਨਸਟਾਉਨ ਲਈ ਘਰੇਲੂ ਉਡਾਣਾਂ ਵੀ ਯੋਜਨਾ ਅਨੁਸਾਰ ਅੱਗੇ ਵੱਧ ਰਹੀਆਂ ਸਨ। ਧੁੰਦ ਨੇ ਸ਼ਹਿਰ, ਡੇਵੋਨਪੋਰਟ, ਬੇਸਵਾਟਰ ਅਤੇ ਹਾਫ ਮੂਨ ਬੇ ਸਮੇਤ ਕੁਝ ਆਕਲੈਂਡ ਫੈਰੀ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਲਗਾਤਾਰ ਤੀਜੀ ਸਵੇਰ ਹੈ ਜਦੋਂ ਆਕਲੈਂਡਰ ਧੁੰਦ ਕਾਰਨ ਤੰਗ ਹੋਏ ਹਨ।