ਆਕਲੈਂਡ ਨੂੰ ਭਾਰੀ ਮੀਂਹ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਕਈ ਉਪਨਗਰਾਂ ਵਿੱਚ ਹੜ੍ਹ ਆ ਗਿਆ ਹੈ। ਆਕਲੈਂਡ ਵਿੱਚ ਪਾਣੀ ਇਸ ਵੇਲੇ ਪੂਰੀ ਤਰ੍ਹਾਂ ਕਹਿਰ ਮਚਾ ਰਿਹਾ ਹੈ। ਸ਼ੁੱਕਰਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਲਈ ਕਈ ਗੰਭੀਰ ਤੂਫਾਨ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਤੇਜ਼ੀ ਨਾਲ ਸੜਕਾਂ ‘ਤੇ ਪਾਣੀ ਦਾ ਕਹਿਰ ਦੇਖਣ ਨੂੰ ਮਿਲਿਆ ਹੈ।
NIWA ਨੇ ਕਿਹਾ ਕਿ ਇਹ ਸੰਭਵ ਹੈ ਕਿ ਆਕਲੈਂਡ ਦੇ ਕੁਝ ਹਿੱਸਿਆਂ ਵਿੱਚ ਇੱਕ ਦਿਨ ਵਿੱਚ ਪੂਰੀ ਗਰਮੀਆਂ ਦੀ ਵਰਖਾ ਹੋਵੇਗੀ। ਇਸ ਭਾਰੀ ਮੀਂਹ ਦੌਰਾਨ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲੈ ਜਾਇਆ ਜਾ ਰਿਹਾ ਹੈ। ਹੜ੍ਹਾਂ ਕਾਰਨ ਨਾਰਦਨ ਮੋਟਰਵੇਅ ਦੇ ਕਈ ਹਿੱਸੇ ਵੀ ਬੰਦ ਕੀਤੇ ਗਏ ਸਨ।