ਪੁਲਿਸ ਦਾ ਕਹਿਣਾ ਹੈ ਕਿ ਕੱਲ੍ਹ ਰਾਤ ਆਕਲੈਂਡ ਦੇ ਮਾਊਂਟ ਈਡਨ ਉਪਨਗਰ ਵਿੱਚ ਇੱਕ ਜਾਇਦਾਦ ‘ਚ ਅੱਗ ਲੱਗਣ ਕਾਰਨ ਇੱਕ ਭੰਗ ਦੇ ਬੂਟਿਆਂ ਵਾਲੇ ਘਰ ਦਾ ਖੁਲਾਸਾ ਹੋਇਆ ਹੈ। ਅੱਗ ਲੱਗਣ ਦੀ ਰਿਪੋਰਟ ਤੋਂ ਬਾਅਦ ਕੱਲ੍ਹ ਰਾਤ 10.18 ਵਜੇ ਐਲਰਟਨ ਰੋਡ ਜਾਇਦਾਦ ‘ਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੇ ਪੰਜ ਅਮਲਿਆ ਨਾਲ ਜਵਾਬ ਦਿੱਤਾ ਸੀ। ਸਵੇਰੇ 3 ਵਜੇ ਤੱਕ ਇਸ ਅੱਗ ‘ਤੇ ਪੂਰੀ ਤਰ੍ਹਾਂ ਕੰਟਰੋਲ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਅੱਗ ਬੁਝਾਉਣ ਤੋਂ ਬਾਅਦ, “ਹੋਰ ਪੁੱਛਗਿੱਛਾਂ ਮਗਰੋਂ ਪਤੇ ‘ਤੇ ਭੰਗ ਦੀ ਖੇਤੀ ਦੇ ਸਬੂਤ ਮਿਲੇ ਸਨ।” “FENZ ਨਾਲ ਅੱਜ ਇੱਕ ਸੀਨ ਜਾਂਚ ਸ਼ੁਰੂ ਹੋਈ ਹੈ ਅਤੇ ਪੁੱਛਗਿੱਛ ਜਾਰੀ ਹੈ।”
