ਆਕਲੈਂਡ ਦੇ ਦੱਖਣ ਵਿੱਚ ਪੁਕੇਕੋਹੇ ਵਿੱਚ ਫਾਇਰਫਾਈਟਰਜ਼ ਦੋ ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ ਨਾਲ ਜੂਝ ਰਹੇ ਹਨ। Monarch bar ਅਤੇ ਰੈਸਟੋਰੈਂਟ ਸਥਿਤ ਪਰਕਿਨਸ ਬਿਲਡਿੰਗ ਦੀਆਂ ਉੱਪਰਲੀਆਂ ਖਿੜਕੀਆਂ ਤੋਂ ਹਵਾ ‘ਚ ਉੱਡਦੇ ਧੂੰਏ ਅਤੇ ਅੱਗ ਨੂੰ ਦੇਖਿਆ ਗਿਆ ਸੀ। ਫਰੈਂਕਲਿਨ ਹਿਸਟੋਰੀਕਲ ਸੋਸਾਇਟੀ ਦੇ ਅਨੁਸਾਰ, ਕਿੰਗ ਸਟ੍ਰੀਟ ਦੇ ਕੋਨੇ ‘ਤੇ ਬਣੀ ਇਮਾਰਤ 100 ਸਾਲ ਤੋਂ ਵੱਧ ਪੁਰਾਣੀ ਹੈ।ਯੂਅਰ ਲੋਕਲ ਕੌਫੀ ਰੋਸਟਰਜ਼ ਦੇ ਸਟੋਰ ਮੈਨੇਜਰ, ਕੈਰੀ ਚਿਟੀ ਨੇ ਕਿਹਾ ਕਿ ਉਸਨੇ ਬਾਹਰ ਦੇਖਿਆ ਅਤੇ ਖਿੜਕੀਆਂ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਜਿਸ ਮਗਰੋਂ ਉਨ੍ਹਾਂ ਨੇ ਤੁਰੰਤ ਫਾਇਰ ਐਂਡ ਐਮਰਜੈਂਸੀ ਨੂੰ ਸੂਚਿਤ ਕੀਤਾ। ਫਾਇਰ ਐਂਡ ਐਮਰਜੈਂਸੀ ਨੇ ਕਿਹਾ ਕਿ ਇਮਾਰਤ ਖਾਲੀ ਸੀ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ ‘ਤੇ ਮੌਜੂਦ ਸਨ ਅਤੇ ਆਕਲੈਂਡ ਟ੍ਰਾਂਸਪੋਰਟ ਨੇ ਕਿਹਾ ਕਿ ਪੁਕੇਕੋਹੇ ਰਾਹੀਂ ਬੱਸਾਂ ਨੂੰ ਰੋਕਿਆ ਜਾ ਰਿਹਾ ਹੈ।
