ਆਕਲੈਂਡ ਦੀ ਇੱਕ ਡੇਅਰੀ ਨੂੰ ਇਸ ਸਾਲ ਤੀਜੀ ਵਾਰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਚੋਰੀ ਦੇ ਕਾਰਨ ਡੇਅਰੀ ਮਾਲਕ ਕਾਫੀ ਪ੍ਰੇਸ਼ਾਨ ਹੈ। ਮਾਲਕ ਦਾ ਕਹਿਣਾ ਹੈ ਕਿ ਉਹ ਤੀਜੀ ਵਾਰ ਇਹ ਨੁਕਸਾਨ ਝੱਲ ਰਿਹਾ ਹੈ। ਦਰਅਸਲ Orakei Supertte ਵਿੱਚ ਅਪ੍ਰੈਲ ‘ਚ ਚੋਰੀ ਹੋਈ ਸੀ, ਫਿਰ ਉਸ ਤੋਂ ਬਾਅਦ ਅਗਲੀ ਹੀ ਰਾਤ ਇੱਕ ਵਾਰ ਫਿਰ ਡੇਅਰੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਸ ਸਮੇਂ ਪਹਿਲੀ ਚੋਰੀ ਦੌਰਾਨ ਚੋਰ, ਜੋ ਕਿ ਇੱਕ ਨੌਜਵਾਨ ਮੰਨਿਆ ਜਾਂ ਰਿਹਾ ਸੀ, chips ਅਤੇ ਆਈਸ ਕਰੀਮ ਲੈ ਕੇ ਭੱਜਿਆ ਸੀ। ਡੇਅਰੀ ਮਾਲਕ ਜੈ ਪਟੇਲ ਨੇ ਕਿਹਾ ਕਿ ਉਹ ਸੋਚਦਾ ਹੈ ਕਿ ਉਨ੍ਹਾਂ ਨੇ ਸਿਗਰਟ ਚੋਰੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਅਸਫ਼ਲ ਰਹੇ। ਦੂਜੀ ਵਾਰ ਹੋਈ ਲੁੱਟ ਵਿੱਚ ਤਕਰੀਬਨ 5000 ਡਾਲਰ ਦਾ ਨੁਕਸਾਨ ਹੋਇਆ ਸੀ।
ਹਾਲਾਂਕਿ, ਕੱਲ੍ਹ ਡੇਅਰੀ ਫਿਰ ਉਸੇ ਅਪਰਾਧ ਦਾ ਸ਼ਿਕਾਰ ਹੋ ਗਈ। ਇਸ ਵਾਰ ਨੁਕਸਾਨ ਦੀ ਹੱਦ ਅਜੇ ਸਪਸ਼ਟ ਨਹੀਂ ਹੋ ਸਕੀ ਹੈ, ਪਰ ਪਟੇਲ ਨੇ ਕੱਲ ਦੁਪਹਿਰ ਨੂੰ ਇੱਕ ਨਿਊਜ਼ ਚੈੱਨਲ ਨੂੰ ਦੱਸਿਆ ਕਿ ਸੱਚਮੁੱਚ ਉਸ ਦਾ ਬਹੁਤ ਨੁਕਸਾਨ ਹੋਇਆ ਹੈ। ਉਸ ਨੇ ਕਿਹਾ ਕਿ ਉਸ ਨੂੰ ਸਵੇਰੇ 4.30 ਵਜੇ ਸਕਿਓਰਟੀ ਦੁਆਰਾ ਬੁਲਾਇਆ ਗਿਆ ਸੀ ਅਤੇ ਫਿਰ ਸ਼ੋਪ ‘ਚ ਪਏ ਖਿਲਾਰੇ ਨੂੰ ਸਾਫ਼ ਕੀਤਾ ਗਿਆ ਸੀ। ਪਟੇਲ ਨੇ ਕਿਹਾ ਕਿ ਫਿਰ ਉਨ੍ਹਾਂ ਨੇ ਗਾਹਕਾਂ ਲਈ ਸ਼ੋਪ ਖੋਲ੍ਹੀ ਅਤੇ ਕਾਰੋਬਾਰ ਠੀਕ ਰਿਹਾ। ਸਾਨੂੰ ਗਾਹਕਾਂ ਦਾ ਬਹੁਤ ਸਾਰਾ ਸਮਰਥਨ ਮਿਲਿਆ ਹੈ, ਅਸੀਂ ਇੱਕ ਮਜ਼ਬੂਤ ਕਮਿਉਨਿਟੀ ਹਾਂ।” ਡਿਟੈਕਟਿਵ ਸੀਨੀਅਰ ਸਾਰਜੈਂਟ ਕੈਥੀ ਬੋਸਟੋਕ ਨੇ ਅੱਜ ਸਵੇਰੇ ਦੱਸਿਆ ਕਿ ਪੁਲਿਸ ਇਸ ਲੁੱਟ ਦੀ ਜਾਂਚ ਕਰ ਰਹੀ ਹੈ।